Harnam Singh Khalsa News: ਪੰਜਾਬ ਵਿੱਚ ਸਿੱਖ 5-5 ਬੱਚੇ ਪੈਦਾ ਕਰਨ: ਹਰਨਾਮ ਸਿੰਘ ਖ਼ਾਲਸਾ
Advertisement
Article Detail0/zeephh/zeephh2238380

Harnam Singh Khalsa News: ਪੰਜਾਬ ਵਿੱਚ ਸਿੱਖ 5-5 ਬੱਚੇ ਪੈਦਾ ਕਰਨ: ਹਰਨਾਮ ਸਿੰਘ ਖ਼ਾਲਸਾ

Harnam Singh Khalsa News: ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਖਾਲਸਾ ਨੇ ਸਿੱਖਾਂ ਨੂੰ ਪੰਜਾਬ ਵਿੱਚ 5-5 ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਹੈ। ਹਰਨਾਮ ਸਿੰਘ ਧੁੰਮਾ ਨੇ ਕਿਹਾ ਕਿ ਪੰਜਾਬ ਵਿੱਚ 52 ਫ਼ੀਸਦੀ ਸਿੱਖਾਂ ਦੀ ਆਬਾਦੀ ਹੈ ਤੇ ਬਾਕੀ ਬਾਹਰਲੇ ਹਨ। 

ਉਨ੍ਹਾਂ ਨੇ ਅੱਗੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਸਿੱਖ ਪੰਜਾਬ ਵਿੱਚ ਘੱਟ ਗਿਣਤੀ ਹੋਣਗੇ ਅਤੇ ਬਾਹਰਲੇ ਲੋਕਾਂ ਦੇ ਹੱਥੋਂ ਕੁੱਟ ਖਾਇਆ ਕਰਨਗੇ। ਟਕਸਾਲ ਮੁਖੀ ਨੇ ਕਿਹਾ ਕਿ ਇਕ ਪਰਿਵਾਰ ਵਿੱਚ 5 ਬੱਚੇ ਪੈਦਾ ਕਰੋ ਜੋ ਬੱਚੇ ਨਹੀਂ ਪਾਲ ਸਕਦਾ ਮੈਂ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਕਰਾਂਗਾ। ਕੋਈ ਸੰਤ ਬਣੇਗਾ, ਕੋਈ ਅਕਾਲ ਤਖ਼ਤ ਦਾ ਜਥੇਦਾਰ ਬਣੇਗਾ ਅਤੇ ਕੋਈ ਸ਼ਹੀਦ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਸਾਡੀ ਧਾਰਨਾ ਬਣ ਚੁੱਕੀ ਹੈ ਕਿ ਨਿਆਣਾ ਸਾਡਾ ਨਸ਼ਾ ਕਰਕੇ ਮਰ ਜਾਵੇ ਪਰ ਗੁਰੂ ਘਰ ਨਹੀਂ ਭੇਜਣਾ। ਸਿੱਖ ਭਾਈਚਾਰੇ ਨੂੰ ਇਹ ਗਲਤ ਵਿਚਾਰ ਆਪਣੇ ਮਨ ਵਿਚੋਂ ਕੱਢ ਦੇਣੇ ਚਾਹੀਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇੱਕ-ਇੱਕ ਬੱਚੇ ਤੱਕ ਸੀਮਤ ਨਾ ਰਹੋ। ਆਉਣ ਵਾਲੇ ਸਾਲਾਂ ਵਿੱਚ ਸਿੱਖ ਪੰਜਾਬ ਵਿੱਚ ਘੱਟ ਗਿਣਤੀ ਹੋਣਗੇ ਅਤੇ ਬਾਹਰਲੇ ਲੋਕਾਂ ਦੇ ਹੱਥੋਂ ਕੁੱਟ ਖਾਇਆ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਕੋਲ ਬੱਚੇ ਨਹੀਂ ਸੰਭਲਦੇ ਉਹ ਲੋਕ ਉਨ੍ਹਾਂ ਨੂੰ ਦੇ ਦੇਣ ਉਹ ਸਾਂਭ ਲੈਣਗੇ।  ਉਨ੍ਹਾਂ ਨੇ ਕਿਹਾ ਕਿ ਮੈਂ ਬੱਚਿਆਂ ਨੂੰ ਪੜ੍ਹਾਵਾਂਗਾ ਵੀ ਅਤੇ ਗੁਰੂ ਘਰ ਨਾਲ ਵੀ ਜੋੜਾਂਗਾ।

ਦੇਸ਼ਾਂ-ਵਿਦੇਸ਼ਾਂ ਵਿੱਚ ਉਨ੍ਹਾਂ ਦਾ ਮਾਣ-ਸਨਮਾਨ ਹੋਵੇਗਾ। ਉਨ੍ਹਾਂ ਨੂੰ ਪੰਥ ਦੀ ਸੇਵਾ ਕਰਨ ਲਈ ਭੇਜਾਂਗਾ। ਐਵੀਂ ਨਾ ਡਰੀ ਜਾਓ ਜਾਇਦਾਦ ਥੋੜ੍ਹੀ ਹੈ ਇਕ ਨਿਆਣਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡੇ ਬਜ਼ੁਰਗਾਂ ਦੇ 7-7 ਨਿਆਣੇ ਹੁੰਦੇ ਸਨ ਅਤੇ ਬਾਹਰਲੇ ਦੇਸ਼ ਵੀ ਨਹੀਂ ਜਾਂਦੇ ਸਨ। ਤੁਹਾਡੇ ਨਾਲ ਵਧੀਆ ਰੋਟੀ ਖਾਂਦੇ ਸਨ ਤੇ ਸੁਖੀ ਜੀਵਨ ਜਿਉਂਦੇ ਸਨ।

ਇਹ ਵੀ ਪੜ੍ਹੋ : Delhi Excise Policy case: ਰਾਉਜ਼ ਐਵੇਨਿਊ ਕੋਰਟ ਨੇ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ਵਿੱਚ 15 ਮਈ ਤੱਕ ਵਾਧਾ ਕੀਤਾ

ਉਹ ਲੋਕ ਰੱਬ ਉਤੇ ਭਰੋਸਾ ਰੱਖਦੇ ਸਨ ਅਤੇ ਸੁਖੀ ਜੀਵਨ ਭੋਗਦੇ ਸਨ। 5-5 ਬੱਚੇ ਪੈਦੇ ਹੋਣੇ ਚਾਹੀਦੇ ਹਨ। ਇੱਕ ਬੱਚਾ ਘਰ ਵਿੱਚ ਰੱਖੋ, ਇੱਕ ਬੱਚਾ ਦਮਦਮੀ ਟਕਸਾਲ ਨੂੰ ਦਵੋ, ਇੱਕ ਬੱਚਾ ਕਾਰ ਸੇਵਾ ਵਿੱਚ ਜਾਵੇ, ਇੱਕ ਬੱਚਾ ਹੋਰ ਕਿਤੇ ਪੰਥ ਦੀ ਸੇਵਾ ਕਰੇ। ਉਨ੍ਹਾਂ ਨੇ ਕਿਹਾ ਕਿ ਛੋਟੇ-ਛੋਟੇ ਜਦੋਂ ਸਿੰਘ ਉਨ੍ਹਾਂ ਦੇ ਸਾਹਮਣੇ ਆਉਂਦੇ ਹਨ ਤਾਂ ਉਹ ਦਿਲੋਂ ਉਨ੍ਹਾਂ ਨੂੰ ਨਮਸਕਾਰ ਕਰਦੇ ਹਨ।

ਇਹ ਵੀ ਪੜ੍ਹੋ : Firozpur Lok Sabha Seat: ਫਿਰੋਜ਼ਪੁਰ ਦੀ ਲੋਕ ਸਭਾ ਸੀਟ ਦਾ ਇਤਿਹਾਸ; ਜਾਣੋ ਸਰਹੱਦੀ ਹਲਕੇ ਦੇ ਸੂਬੇ ਨਾਲੋਂ ਮੁੱਦੇ ਵੱਖਰੇ ਕਿਉਂ?

Trending news