Delhi Air Pollution: ਦਿੱਲੀ 'ਚ ਸਾਹ ਲੈਣਾ ਔਖਾ! ਦੀਵਾਲੀ ਤੋਂ ਬਾਅਦ ਹਵਾ 'ਜ਼ਹਿਰੀਲੀ', AQI 400 ਤੋਂ ਪਾਰ
Advertisement
Article Detail0/zeephh/zeephh1957963

Delhi Air Pollution: ਦਿੱਲੀ 'ਚ ਸਾਹ ਲੈਣਾ ਔਖਾ! ਦੀਵਾਲੀ ਤੋਂ ਬਾਅਦ ਹਵਾ 'ਜ਼ਹਿਰੀਲੀ', AQI 400 ਤੋਂ ਪਾਰ

Delhi Air Pollution: ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ, ਅੱਜ ਦਿੱਲੀ ਵਿੱਚ ਔਸਤ ਹਵਾ ਦੀ ਗੁਣਵੱਤਾ 'ਗੰਭੀਰ' ਸ਼੍ਰੇਣੀ ਵਿੱਚ ਬਣੀ ਹੋਈ ਹੈ। ਦੀਵਾਲੀ ਤੋਂ ਅਗਲੇ ਦਿਨ ਦੇਸ਼ ਭਰ ਦੇ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਦੇ ਪੱਧਰ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ ਗਿਆ।

 

Delhi Air Pollution: ਦਿੱਲੀ 'ਚ ਸਾਹ ਲੈਣਾ ਔਖਾ! ਦੀਵਾਲੀ ਤੋਂ ਬਾਅਦ ਹਵਾ 'ਜ਼ਹਿਰੀਲੀ', AQI 400 ਤੋਂ ਪਾਰ

Delhi Air Pollution: ਪਿਛਲੇ ਸ਼ੁੱਕਰਵਾਰ ਨੂੰ ਹੋਈ ਬਾਰਿਸ਼ ਤੋਂ ਬਾਅਦ ਦਿੱਲੀ ਦਾ ਮਾਹੌਲ ਦੋ ਦਿਨਾਂ ਤੱਕ ਕਾਫੀ ਚੰਗਾ ਰਿਹਾ। ਹਵਾ ਦੀ ਗੁਣਵੱਤਾ ਵਿੱਚ ਕਾਫੀ ਹੱਦ ਤੱਕ ਸੁਧਾਰ ਹੋਇਆ ਸੀ ਪਰ ਇੱਥੇ ਇੱਕ ਵਾਰ ਫਿਰ ਪ੍ਰਦੂਸ਼ਣ ਦੀ ਸਮੱਸਿਆ ਹੋਰ ਡੂੰਘੀ ਹੋ ਗਈ ਹੈ। ਦੀਵਾਲੀ ਤੋਂ ਬਾਅਦ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਇੱਕ ਵਾਰ ਫਿਰ ਖ਼ਤਰਨਾਕ ਪੱਧਰ ਨੂੰ ਛੂਹ ਗਈ ਹੈ। ਫਿਲਹਾਲ ਦਿੱਲੀ 'ਚ AQI 435 ਨੂੰ ਪਾਰ ਕਰ ਗਿਆ ਹੈ। 

ਜਦੋਂ ਕਿ AQI ਨੋਇਡਾ ਵਿੱਚ 418 ਅਤੇ ਗੁਰੂਗ੍ਰਾਮ ਵਿੱਚ 391 ਤੱਕ ਪਹੁੰਚ ਗਿਆ ਹੈ। ਇਸ ਕਾਰਨ ਇੱਕ ਵਾਰ ਫਿਰ ਲੋਕਾਂ ਨੂੰ ਅੱਖਾਂ ਵਿੱਚ ਜਲਨ ਅਤੇ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੋਣ ਲੱਗੀ ਹੈ। ਦਿੱਲੀ ਵਿੱਚ ਇੱਕ ਵਾਰ ਫਿਰ ਲੋਕਾਂ ਲਈ ਸਾਹ ਲੈਣਾ ਔਖਾ ਹੋ ਗਿਆ ਹੈ। ਦੀਵਾਲੀ ਤੋਂ ਪਹਿਲਾਂ ਬਾਰਸ਼ ਕਾਰਨ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਕੁਝ ਸੁਧਾਰ ਦੇਖਿਆ ਗਿਆ। ਪਰ ਦੀਵਾਲੀ ਤੋਂ ਬਾਅਦ ਫਿਰ ਹਾਲਾਤ ਉਹੀ ਹੋ ਗਏ ਹਨ। 

ਇਹ ਵੀ ਪੜ੍ਹੋ: Delhi Air Quality: ਪਟਾਕਿਆਂ 'ਤੇ ਪਾਬੰਦੀ ਦੇ ਬਾਵਜੂਦ ਦੀਵਾਲੀ 'ਤੇ ਦਿੱਲੀ 'ਚ ਚੱਲੀਆਂ ਆਤਸ਼ਬਾਜੀ, ਅਸਮਾਨ 'ਚ ਧੂੰਆਂ ਹੀ ਧੂੰਆਂ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ, ਦਿੱਲੀ ਦੀ ਸਮੁੱਚੀ ਹਵਾ ਦੀ ਗੁਣਵੱਤਾ 'ਗੰਭੀਰ' ਸ਼੍ਰੇਣੀ ਵਿੱਚ ਬਣੀ ਹੋਈ ਹੈ। CPCB ਦੇ ਅਨੁਸਾਰ, ਦਿੱਲੀ ਵਿੱਚ AQI ਮੰਗਲਵਾਰ ਸਵੇਰੇ 'ਗੰਭੀਰ' ਸ਼੍ਰੇਣੀ ਵਿੱਚ ਰਿਹਾ। ਅੱਜ ਆਰਕੇ ਪੁਰਮ ਵਿੱਚ AQI 417, ਪੰਜਾਬੀ ਬਾਗ ਵਿੱਚ 410, ITO ਵਿੱਚ 430 ਅਤੇ ਜਹਾਂਗੀਰਪੁਰੀ ਵਿੱਚ 428 ਦਰਜ ਕੀਤਾ ਗਿਆ ਹੈ। ਦੀਵਾਲੀ ਤੋਂ ਬਾਅਦ ਸੋਮਵਾਰ ਸਵੇਰੇ ਦਿੱਲੀ 'ਚ ਧੂੰਏਂ ਦੀ ਪਰਤ ਛਾ ਗਈ ਅਤੇ ਹਵਾ ਪ੍ਰਦੂਸ਼ਣ ਦਾ ਪੱਧਰ ਇਕ ਵਾਰ ਫਿਰ ਵੱਧ ਗਿਆ। 

ਅਧਿਕਾਰੀਆਂ ਮੁਤਾਬਕ ਕਈ ਇਲਾਕਿਆਂ 'ਚ ਲੋਕਾਂ ਨੂੰ ਅੱਖਾਂ 'ਚ ਜਲਣ ਅਤੇ ਸਾਹ ਲੈਣ 'ਚ ਤਕਲੀਫ ਵਰਗੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਸੁਪਰੀਮ ਕੋਰਟ ਵੱਲੋਂ ਪਾਬੰਦੀ ਦੇ ਬਾਵਜੂਦ ਦੀਵਾਲੀ 'ਤੇ ਪੂਰੇ ਦਿੱਲੀ ਐਨਸੀਆਰ 'ਚ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵਿਗੜਿਆ ਹੈ। ਐਤਵਾਰ ਦੇਰ ਰਾਤ ਤੋਂ ਪ੍ਰਦੂਸ਼ਣ ਵਧਣਾ ਸ਼ੁਰੂ ਹੋਇਆ ਅਤੇ ਮੰਗਲਵਾਰ ਸਵੇਰ ਤੱਕ ਜਾਰੀ ਰਿਹਾ। ਦਿੱਲੀ ਸਰਕਾਰ ਨੇ ਕਿਹਾ ਹੈ ਕਿ ਜੇਕਰ AQI 450 ਨੂੰ ਪਾਰ ਕਰਦਾ ਹੈ ਤਾਂ ਦਿੱਲੀ ਵਿੱਚ ਵਾਹਨਾਂ ਲਈ ਔਡ-ਈਵਨ ਫਾਰਮੂਲਾ ਲਾਗੂ ਕੀਤਾ ਜਾਵੇਗਾ। ਹੁਣ ਜਦੋਂ ਦਿੱਲੀ ਦਾ ਪ੍ਰਦੂਸ਼ਣ ਇਸ ਅੰਕੜੇ ਨੂੰ ਪਾਰ ਕਰ ਚੁੱਕਾ ਹੈ ਤਾਂ ਉਮੀਦ ਹੈ ਕਿ ਇਸ ਫਾਰਮੂਲੇ ਨੂੰ ਅੱਜ ਜਾਂ ਕੱਲ੍ਹ ਦਿੱਲੀ ਵਿੱਚ ਲਾਗੂ ਕਰਨਾ ਸ਼ੁਰੂ ਹੋ ਜਾਵੇਗਾ।

Trending news