Malerkotla Murder Case: ਮਲੇਰਕੋਟਲਾ 'ਚ ਅਧਿਆਪਕ ਕਤਲ ਦਾ ਕੇਸ ਸੁਲਝਿਆ; ਦੋ ਮੁਲਜ਼ਮ ਗ੍ਰਿਫਤਾਰ
Advertisement
Article Detail0/zeephh/zeephh2249164

Malerkotla Murder Case: ਮਲੇਰਕੋਟਲਾ 'ਚ ਅਧਿਆਪਕ ਕਤਲ ਦਾ ਕੇਸ ਸੁਲਝਿਆ; ਦੋ ਮੁਲਜ਼ਮ ਗ੍ਰਿਫਤਾਰ

Malerkotla Murder Case:  ਮਲੇਰਕੋਟਲਾ ਦੇ ਰਹਿਣ ਵਾਲੇ ਇੱਕ ਅਧਿਆਪਕ ਦਾ ਪਿਛਲੇ ਦਿਨੀਂ ਪਿੰਡ ਵਦੇਸ਼ਾ ਵਿੱਚ ਕਤਲ ਕਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਟੀਮ ਬਣਾ ਕੇ ਬਾਰੀਕੀ ਨਾਲ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ।

Malerkotla Murder Case: ਮਲੇਰਕੋਟਲਾ 'ਚ ਅਧਿਆਪਕ ਕਤਲ ਦਾ ਕੇਸ ਸੁਲਝਿਆ; ਦੋ ਮੁਲਜ਼ਮ ਗ੍ਰਿਫਤਾਰ

Malerkotla Murder Case: ਮਲੇਰਕੋਟਲਾ ਦੇ ਰਹਿਣ ਵਾਲੇ ਇੱਕ ਅਧਿਆਪਕ ਦਾ ਪਿਛਲੇ ਦਿਨੀਂ ਪਿੰਡ ਬਦੇਸ਼ਾ ਵਿੱਚ ਕਤਲ ਕਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਟੀਮ ਬਣਾ ਕੇ ਬਾਰੀਕੀ ਨਾਲ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ। ਪੁਲਿਸ ਵੱਲੋਂ ਕਤਲ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਕੋਲੋਂ ਹੋਰ ਪੁਛਗਿੱਛ ਜਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮੁਸਤੈਦੀ ਨਾਲ 48 ਘੰਟਿਆਂ ਵਿੱਚ ਮਾਮਲੇ ਨੂੰ ਸੁਲਝਾ ਲਿਆ ਹੈ।

ਪੁਲਿਸ ਨੇ ਮੁਲਜ਼ਮਾਂ ਕੋਲੋਂ ਨੁਕੀਲੇ ਹਥਿਆਰ ਵੀ ਬਰਾਮਦ ਕੀਤੇ ਹਨ। ਡੀਐਸਪੀ ਤਲਵਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਲੇਰਕੋਟਲਾ ਵਿੱਚ ਹੋਏ ਕਤਲ ਦੀ ਜਾਂਚ ਕਰਦਿਆਂ ਦੋ ਵਿਆਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਪੁਛਗਿੱਛ ਜਾਰੀ। ਮਾਣਯੋਗ ਅਦਾਲਤ ਤੋਂ ਰਿਮਾਂਡ ਲੈ ਕੇ ਹੋਰ ਬਾਰੀਕੀ ਨਾਲ ਛਾਣਬੀਣ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਹ ਕਤਲ ਪੁਰਾਣੀ ਰੰਜਿਸ਼ ਕਾਰਨ ਮੁਲਜ਼ਮਾਂ ਵੱਲੋਂ ਕੀਤਾ ਗਿਆ ਹੈ।

ਕਾਬਿਲੇਗੌਰ ਹੈ ਕਿ  ਲੰਘੀ 9 ਮਈ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਵਜੀਦਪੁਰ ਬਦੇਸ਼ਾਂ ਵਿਖੇ ਬਤੌਰ ਅਧਿਆਪਕ ਤਾਇਨਾਤ ਮਾਲੇਰਕੋਟਲਾ ਦੇ ਸਾਹਿਬ ਸਿੰਘ ਜਿਸ ਦੀ ਉਮਰ 38 ਸਾਲਾਂ ਦੀ ਸੀ। ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਸੀ। ਸਾਹਿਬ ਸਿੰਘ ਉਸ ਦਿਨ ਆਪਣੇ ਮੋਟਰਸਾਇਕਲ ’ਤੇ ਡਿਊਟੀ ’ਤੇ ਗਿਆ ਸੀ ਅਤੇ ਬਾਅਦ ’ਚ ਉਸ ਦੇ ਪਿਤਾ ਨੂੰ ਸਕੂਲ ਦੇ ਹੈੱਡ ਟੀਚਰ ਤੋਂ ਇਤਲਾਹ ਮਿਲੀ ਸੀ ਕਿ ਸਾਹਿਬ ਸਿੰਘ ਦਾ ਵਜੀਦਪੁਰ ਬਦੇਸ਼ਾ ਦੀ ਡਰੇਨ ਦੀ ਪੱਟੜੀ ’ਤੇ ਕਿਸੇ ਨਾਮਾਲੂਮ ਵਿਅਕਤੀ/ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ : Barnala Bandh News: ਕਾਰੋਬਾਰੀਆਂ ਦੇ ਸੱਦੇ 'ਤੇ ਬਰਨਾਲਾ ਰਿਹੈ ਮੁਕੰਮਲ ਬੰਦ; ਧਰਨਾਕਾਰੀ ਕਿਸਾਨਾਂ ਉਤੇ ਕਾਰਵਾਈ ਲਈ ਅੜੇ

ਜ਼ਿਕਰਯੋਗ ਹੈ ਕਿ ਦੋਸ਼ੀ ਜਗਤਾਰ ਸਿੰਘ (34) ਜੋ ਕਿ ਜੰਗਲਾਤ ਵਿਭਾਗ ਵਿਖੇ ਕੰਟਰੈਕਟ ਬੇਸ ’ਤੇ ਡਰਾਇਵਰ ਦੀ ਨੌਕਰੀ ਕਰਦਾ ਸੀ ਅਤੇ ਦੋਸ਼ੀ ਹਰਜੋਤ ਸਿੰਘ (18) ਜੀ.ਐਨ.ਯੂ ਲੁਧਿਆਣਾ ਵਿਖੇ ਆਈ.ਆਈ.ਟੀ ਦੀ ਪੜਾਈ ਕਰ ਰਿਹਾ ਸੀ ਵੱਲੋਂ ਇਹ ਕਤਲ ਕਿਸੇ ਪੁਰਾਣੀ ਰੰਜ਼ਿਸ਼ ਵੱਜੋਂ ਕੀਤਾ ਗਿਆ ਸੀ।

ਇਹ ਵੀ ਪੜ੍ਹੋ : Amritsar News: ਹਵਾਲਾ ਰੈਕੇਟ ਦਾ ਪਰਦਾਫਾਸ਼, 19 ਲੱਖ ਰੁਪਏ ਦੀ ਹਵਾਲਾ ਰਾਸ਼ੀ ਤੇ ਨੋਟ ਕਾਊਂਟਿੰਗ ਮਸ਼ੀਨ ਸਣੇ ਮੁਲਜ਼ਮ ਗ੍ਰਿਫ਼ਤਾਰ

 

Trending news