India-Pak Border Drone News: ਭਾਰਤ-ਪਾਕਿਸਤਾਨ ਸਰਹੱਦ ਉਪਰ ਡਰੋਨ ਦੀ ਹਲਚਲ ਆਈ ਨਜ਼ਰ
Advertisement
Article Detail0/zeephh/zeephh1925042

India-Pak Border Drone News: ਭਾਰਤ-ਪਾਕਿਸਤਾਨ ਸਰਹੱਦ ਉਪਰ ਡਰੋਨ ਦੀ ਹਲਚਲ ਆਈ ਨਜ਼ਰ

India-Pak Border Drone News: ਫਿਰੋਜ਼ਪੁਰ ਵਿੱਚ ਸਥਿਤ ਭਾਰਤ-ਪਾਕਿਸਤਾਨ ਸਰਹੱਦ ਉਪਰ ਬੀਐਸਐਫ ਦੇ ਜਵਾਨਾਂ ਨੂੰ ਦੋ ਵੱਖ-ਵੱਖ ਥਾਵਾਂ ਉਪਰ ਡਰੋਨ ਦੀ ਹਲਚਲ ਨਜ਼ਰ ਆਈ।

India-Pak Border Drone News: ਭਾਰਤ-ਪਾਕਿਸਤਾਨ ਸਰਹੱਦ ਉਪਰ ਡਰੋਨ ਦੀ ਹਲਚਲ ਆਈ ਨਜ਼ਰ

India-Pak Border Drone News:  ਫਿਰੋਜ਼ਪੁਰ ਵਿੱਚ ਸਥਿਤ ਭਾਰਤ-ਪਾਕਿਸਤਾਨ ਸਰਹੱਦ ਉਪਰ ਬੀਐਸਐਫ ਦੇ ਜਵਾਨਾਂ ਨੂੰ ਦੋ ਵੱਖ-ਵੱਖ ਥਾਵਾਂ ਉਪਰ ਡਰੋਨ ਦੀ ਹਲਚਲ ਨਜ਼ਰ ਆਈ। ਜਵਾਨਾਂ ਨੂੰ ਬੀਓਪੀ ਐਲਐਸ ਵਾਲਾ ਮਮਦੋਡ ਤੇ ਬਰੇਕੇ ਦੇ ਕੋਲ ਡਰੋਨ ਦੀ ਹਲਚਲ ਨਜ਼ਰ ਆਈ। ਦੋਵੇਂ ਥਾਵਾਂ ਉਪਰ ਬੀਐਸਐਫ ਦੇ ਜਵਾਾਂ ਨੇ ਦੋ ਤੋਂ ਢਾਈ ਵਜੇ ਦੇ ਵਿਚਕਾਰ ਡਰੋਨ ਉਪਰ ਕਈ ਵਾਰ ਫਾਇਰਿੰਗ ਵੀ ਕੀਤੀ। ਬੀਐਸਐਫ ਨੇ ਇਲਾਕੇ ਅਤੇ ਖੇਤਾਂ ਵਿੱਚ ਡਰੋਨ ਨੂੰ ਲੈ ਕੇ ਸਰਚ ਮੁਹਿੰਮ ਚਲਾਈ ਹੈ।

ਰਾਤ 2:30 ਵਜੇ ਫ਼ਿਰੋਜ਼ਪੁਰ ਭਾਰਤ-ਪਾਕਿਸਤਾਨ ਸਰਹੱਦ ਨੇੜੇ ਬੀ.ਓ.ਪੀ.ਐਲ.ਐਸ. ਖੇਤਰ, ਮਮਦੋਟ ਇਲਾਕਾ ਤੇ ਬਰੇਕੇ ਵਿਖੇ ਬੀ.ਐਸ.ਐਫ ਦੇ ਜਵਾਨਾਂ ਨੇ ਪਾਕਿਸਤਾਨ ਤੋਂ ਭਾਰਤ ਵੱਲ ਜਾ ਰਹੇ ਡਰੋਨ ਦੀ ਆਵਾਜ਼ ਸੁਣੀ, ਜਿਸ ਕਾਰਨ ਬੀ.ਐਸ.ਐਫ ਨੇ ਜਵਾਬੀ ਕਾਰਵਾਈ ਕਰਦੇ ਹੋਏ ਡਰੋਨ ਨੂੰ ਘੇਰ ਕੇ ਦੋਵਾਂ 'ਤੇ ਕਈ ਰਾਊਂਡ ਫਾਇਰ ਕੀਤੇ। ਬੀਐਸਐਫ ਵੱਲੋਂ ਘਟਨਾ ਸਥਾਨ ਤੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ।

ਬੀ.ਐਸ.ਐਫ ਵੱਲੋਂ ਸਰਹੱਦ ਨਾਲ ਲੱਗਦੇ ਪਿੰਡ ਸਾਹਨ ਦੇ ਇਲਾਕੇ ਵਿੱਚ ਅਜੇ ਵੀ ਤਲਾਸ਼ੀ ਲਈ ਜਾ ਰਹੀ ਹੈ। ਪਿੰਡ ਦੇ ਸਰਪੰਚ ਮੰਗਲ ਸਿੰਘ ਅਤੇ ਖੇਤ ਮਾਲਕ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਬੀ.ਐਸ.ਐਫ ਨੇ ਰਾਤ ਸਮੇਂ ਇੱਕ ਡਰੋਨ ਦੀ ਆਵਾਜ਼ ਸੁਣੀ, ਜਿਸ ਕਾਰਨ ਉਨ੍ਹਾਂ ਨੇ ਜਵਾਬੀ ਕਾਰਵਾਈ ਕੀਤੀ ਤੇ ਇਸ ਤੋਂ ਬਾਅਦ ਬੀ.ਐਸ.ਐਫ ਦੇ ਜਵਾਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪੂਰੇ ਇਲਾਕੇ ਦੇ ਖੇਤਾਂ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ।

ਇਹ ਵੀ ਪੜ੍ਹੋ : Punjab News: ਟ੍ਰਾਂਸਪੋਰਟ ਵਿਭਾਗ ਦੀ ਵੱਡੀ ਕਾਰਵਾਈ, ਵੱਡੇ ਸਿਆਸੀ ਲੋਕਾਂ ਦੀਆਂ ਬੱਸਾਂ ਦੇ ਪਰਮਿਟ ਕੀਤੇ ਰੱਦ

ਕਾਬਿਲੇਗੌਰ ਹੈ ਕਿ ਆਏ ਦਿਨ ਭਾਰਤ ਪਾਕਿਸਾਨ ਸਰਹੱਦ ਉਪਰ ਡਰੋਨ ਦੀ ਹਲਚਲ ਨਜ਼ਰ ਆਉਂਦੀ ਰਹਿੰਦੀ ਹੈ। ਬੀਐਸਐਫ ਜਵਾਨ ਸਰਹੱਦ ਉਪਰ ਪੂਰੀ ਮੁਸਤੈਦ ਰਹਿੰਦੇ ਹਨ ਅਤੇ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਨੂੰ ਕਾਮਯਾਬ ਨਹੀਂ ਹੋਣ ਦਿੰਦੇ। ਬੀਐਸਐਫ ਜਵਾਨਾਂ ਵੱਲੋਂ ਆਏ ਦਿਨ ਡਰੋਨਾਂ ਨੂੰ ਢੇਰ ਕਰਕੇ ਹੈਰੋਇਨ ਤੇ ਹੋਰ ਨਸ਼ੀਲੇ ਬਰਾਮਦ ਕੀਤੇ ਜਾਂਦੇ ਹਨ। ਬੀਐਸਐਫ ਦੇ ਜਵਾਨਾਂ ਨੇ ਕਈ ਵਾਰ ਪਾਕਿਸਤਾਨ ਵਾਲੀ ਸਾਈਡ ਤੋਂ ਘੁਸਪੈਠ ਕਰਕੇ ਗ਼ੈਰ ਸਮਾਜਿਕ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : Gaganyaan Mission: ISRO ਦੇ ਮਿਸ਼ਨ ਗਗਨਯਾਨ ਦੀ ਹੋਈ ਟੈਸਟ ਲਾਂਚਿੰਗ ! 17 ਕਿਲੋਮੀਟਰ ਦੀ ਉਚਾਈ ਤੱਕ ਜਾਵੇਗਾ

Trending news