Ludhiana News: ਲੁਧਿਆਣਾ 'ਚ ਦੋ ਸਕੇ ਭਰਾਵਾਂ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਸੂਏ ਦੇ ਨਾਲ ਹਮਲਾ, ਇੱਕ ਭਰਾ ਦੀ ਮੌਤ
Advertisement
Article Detail0/zeephh/zeephh2250403

Ludhiana News: ਲੁਧਿਆਣਾ 'ਚ ਦੋ ਸਕੇ ਭਰਾਵਾਂ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਸੂਏ ਦੇ ਨਾਲ ਹਮਲਾ, ਇੱਕ ਭਰਾ ਦੀ ਮੌਤ

Ludhiana News: ਲੁਧਿਆਣਾ 'ਚ ਦੋ ਸਕੇ ਭਰਾਵਾਂ 'ਤੇ ਹਮਲਾ ਅਤੇ ਇੱਕ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਇੱਕ ਭਰਾ ਦੀ ਮੌਤ ਹੋ ਗਈ ਹੈ।

Ludhiana News: ਲੁਧਿਆਣਾ 'ਚ ਦੋ ਸਕੇ ਭਰਾਵਾਂ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਸੂਏ ਦੇ ਨਾਲ ਹਮਲਾ, ਇੱਕ ਭਰਾ ਦੀ ਮੌਤ

Ludhiana news/ਤਰਸੇਮ  ਭਾਰਦਵਾਜ: ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿੱਚ ਰਹਿਣ ਵਾਲੇ ਦੋ ਸਕੇ ਭਰਾਵਾਂ ਉੱਪਰ ਸੂਇਆ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਦੌਰਾਨ ਇਕ ਭਰਾ ਹਮਲੇ ਵਿਚ ਹੋਇਆ ਗੰਭੀਰ ਜ਼ਖ਼ਮੀ ਹਸਪਤਾਲ ਜਾਂਦੇ ਹੀ ਮੌਤ ਹੋ ਗਈ ਅਤੇ ਦੂਸਰਾ ਜੇਰੇ ਇਲਾਜ ਹੈ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ਉੱਤੇ ਪਹੁੰਚੇ ਪੁਲਿਸ ਦੇ ਉਚ ਅਧਿਕਾਰੀ ਨੇ ਦੱਸਿਆ ਕਿ ਪੀਰੂ ਬੰਦਾ ਮਹੱਲੇ ਦੇ ਵਿੱਚ ਕੁਝ ਬਦਮਾਸ਼ਾਂ ਵੱਲੋਂ ਇੱਕ ਅਜੇ ਨਾਮਕ ਵਿਅਕਤੀ ਉੱਤੇ ਹਮਲਾ ਕੀਤਾ ਗਿਆ। 

ਉਹ ਆਪਣੀ ਜਾਨ ਬਚਾਉਣ ਲਈ ਕਿਸੇ ਦੇ ਘਰ ਅੰਦਰ ਚਲੇ ਗਿਆ ਜਦ ਉਸ ਘਰ ਵਿੱਚ ਰਹਿੰਦੇ ਦੋਨੇ ਭਰਾਵਾਂ ਨੇ ਉਹਨਾਂ ਬਦਮਾਸ਼ਾਂ ਨੂੰ ਰੋਕਣਾ ਚਾਹਿਆ ਤਾਂ ਬਦਮਾਸ਼ਾਂ ਨੇ ਗੁੱਸੇ ਵਿੱਚ ਆ ਕੇ ਅਜੇ ਨਾਮ ਦੇ ਵਿਅਕਤੀ ਨੂੰ ਬਚਾਉਣ ਵਾਲੇ ਭਰਾਵਾਂ ਤੇ ਸੂਇਆ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਇੱਕ ਭਰਾ ਗੰਭੀਰ ਰੂਪੀ ਵਿੱਚ ਜ਼ਖ਼ਮੀ ਹੋ ਗਿਆ ਜਿਸਦੀ ਹਸਪਤਾਲ ਵਿੱਚ ਜਾਂਦੇ ਹੀ ਮੌਤ ਸਨਮ ਨਾਮ ਦੇ ਨੋਜਵਾਨ ਦੀ ਮੌਤ ਹੋ ਗਈ । 

ਇਹ ਵੀ ਪੜ੍ਹੋ: Fatehgarh Sahib Fire: ਕਣਕ ਦੇ ਨਾੜ ਨੂੰ ਲੱਗੀ ਭਿਆਨਕ ਅੱਗ, ਦੋ ਪਸ਼ੂਆਂ ਤੇ ਸੱਤ ਜ਼ਖ਼ਮੀ

ਦੂਸਰੇ ਭਰਾ ਸਾਜਨ ਦਾ ਹਸਪਤਾਲ਼ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਾਰੀ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈਆਂ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਲੜਾਈ ਝਗੜਾ ਕਰਦੇ ਹੋਏ ਬਦਮਾਸ਼ਾ ਵੱਲੋਂ ਨੌਜਵਾਨ ਉੱਤੇ ਹਮਲਾ ਕੀਤਾ ਗਿਆ ਅਤੇ ਇਸ ਮਾਮਲੇ ਵਿੱਚ ਪੁਲਿਸ ਬਣਦੀ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ। 

ਦੂਸਰੇ ਪਾਸੇ ਪੀੜਿਤ ਪਰਿਵਾਰ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਮਹੱਲੇ ਵਿੱਚ ਹੀ ਰਹਿਣ ਵਾਲੇ ਨੌਜਵਾਨਾਂ ਵੱਲੋਂ ਆਏ ਦਿਨ ਇਸ ਤਰ੍ਹਾਂ ਦੀ ਗੁੰਡਾਗਰਦੀ ਕੀਤੀ ਜਾਂਦੀ ਹੈ। ਉਹਨਾਂ ਨੇ ਆਰੋਪ ਲਗਾਇਆ ਕਿ ਮਹੱਲੇ ਦੇ ਵਿੱਚ ਸ਼ਰੇਆਮ ਚਿੱਟਾ ਵਿਕਦਾ ਹੈ ਤੇ ਉਹਨਾਂ ਸਭ ਨੂੰ ਜਾਣ ਦਾ ਖਤਰਾ ਹੈ ਇਸ ਗੱਲ ਦਾ ਪੁਲਿਸ ਨੂੰ ਪਤਾ ਹੈ ਪਰ ਪੁਲਿਸ ਇਸ ਨੂੰ ਅਣਦੇਖਿਆ ਕਰਦੀ ਹੈ। ਪਰਵਾਰਕ ਮੈਂਬਰਾਂ ਨੇ ਕਿਹਾ ਕਿ ਜਦ ਤੱਕ ਦੋਸ਼ੀਆਂ ਨੂੰ ਪੁਲਿਸ ਫੜਦੀ ਨਹੀਂ ਜਦ ਤੱਕ ਮ੍ਰਿਤਕ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ।

Trending news