Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Advertisement
Article Detail0/zeephh/zeephh2255092

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Latest News From Punjab Live:  ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
LIVE Blog

Punjab Haryana Himachal News 20 May 2024: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਪਲ-ਪਲ ਦੀ ਅਪਡੇਟਸ ਮਿਲੇਗੀ।

ਲੋਕ ਸਭਾ ਚੋਣਾਂ 2024 ਦਾ 5ਵਾਂ ਪੜਾਅ
ਅੱਜ ਚੋਣਾਂ 6 ਰਾਜਾਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 49 ਹਲਕਿਆਂ ਵਿੱਚ ਹੋਣ ਵਾਲਾ ਹੈ। ਆਮ ਚੋਣਾਂ ਦੇ ਪੰਜਵੇਂ ਪੜਾਅ ਵਿੱਚ ਉੱਤਰ ਪ੍ਰਦੇਸ਼ ਦੇ 14, ਮਹਾਰਾਸ਼ਟਰ ਦੇ 13, ਪੱਛਮੀ ਬੰਗਾਲ ਵਿੱਚ ਸੱਤ, ਬਿਹਾਰ ਅਤੇ ਉੜੀਸਾ ਵਿੱਚ ਪੰਜ-ਪੰਜ, ਝਾਰਖੰਡ ਵਿੱਚ ਤਿੰਨ ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਇੱਕ-ਇੱਕ ਹਲਕਿਆਂ ਤੋਂ ਵੋਟਰ ਭਾਗ ਲੈਣਗੇ। 

20 May 2024
17:56 PM

ਅੰਮ੍ਰਿਤਸਰ ਦੇ ਗ੍ਰੀਨ ਫੀਲਡ ਇਲਾਕ਼ੇ 'ਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ 

ਅੰਮ੍ਰਿਤਸਰ ਦੇ ਗ੍ਰੀਨ ਫੀਲਡ ਇਲਾਕ਼ੇ 'ਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਮਾਲਕ ਵਿਦੇਸ਼ ਵਿਚ ਰਹਿੰਦੇ ਹਨ ਅਤੇ ਘਰ ਕਾਫ਼ੀ ਸਮੇਂਂ ਤੋਂ ਬੰਦ ਸੀ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ਉਤੇ ਪੁੱਜ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

16:22 PM

ਫ਼ਰੀਦਕੋਟ ਤੋਂ ਅਖਤਿਆਰ ਸਿੰਘ ਤੇ ਡਾ. ਰਵਿੰਦਰ ਧਾਲੀਵਾਲ 'ਆਪ' ਵਿੱਚ ਸ਼ਾਮਲ
ਫ਼ਰਦੀਕੋਟ ਵਿੱਚ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਹੈ। ਅਖਤਿਆਰ ਸਿੰਘ ਅਤੇ ਡਾ. ਰਵਿੰਦਰ ਸਿੰਘ ਧਾਲੀਵਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਮੋਗਾ ਵਿਧਾਇਕ ਡਾ. ਅਮਨਦੀਪ ਅਰੋੜਾ ਵੀ ਮੌਜੂਦ ਸਨ।

16:09 PM

ਮਨੀਸ਼ਾ ਕਪੂਰ ਤੇ ਅਨਵਰ ਹੁਸੈਨ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹਿਆ
ਲੁਧਿਆਣਾ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮਨੀਸ਼ਾ ਕਪੂਰ ਤੇ ਭਾਜਪਾ ਘੱਟ ਗਿਣਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਨਵਰ ਹੁਸੈਨ ਤੇ ਬੁਲਾਰੇ ਅਸਰਾਰ ਤਰੀਨ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

16:06 PM

ਬ੍ਰਿਗੇਡੀਅਰ ਰਾਜ ਕੁਮਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਅਨੰਦਪੁਰ ਸਾਹਿਬ ਹਲਕੇ 'ਚ  ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋ ਗਈ ਹੈ। ਬ੍ਰਿਗੇਡੀਅਰ ਰਾਜ ਕੁਮਾਰ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਹਨ। ਸੀਐਮ ਭਗਵੰਤ ਮਾਨ ਦੀ ਅਗਵਾਈ ਤੇ ਵਿਧਾਇਕ ਸੰਤੋਸ਼ ਕਟਾਰੀਆ ਦੀ ਮੌਜੂਦਗੀ ਵਿੱਚ ਬ੍ਰਿਗੇਡੀਅਰ ਰਾਜਕੁਮਾਰ ਮੁੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

10:54 AM

ਟਰੱਕ ਡਰਾਈਵਰ ਨੇ ਸਕੂਲੀ ਵਿਦਿਆਰਥੀ ਨੂੰ ਕੁਚਲਿਆ, ਬੱਚੇ ਦੀ ਮੌਕੇ 'ਤੇ ਹੀ ਮੌਤ 
ਪੰਜਾਬ 'ਚ ਵਧਦੀ ਗਰਮੀ ਦੇ ਮੱਦੇਨਜ਼ਰ ਸਰਕਾਰ ਨੇ ਸ਼ਨੀਵਾਰ ਨੂੰ ਸਕੂਲਾਂ ਦਾ ਸਮਾਂ ਬਦਲਣ ਦੇ ਹੁਕਮ ਜਾਰੀ ਕੀਤੇ ਹਨ ਜਿਸ ਕਾਰਨ ਸਕੂਲ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਰੱਖਿਆ ਗਿਆ ਸੀ। ਅੱਜ ਸੜਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਾਈਂ ਦਾਸ ਸਕੂਲ ਦੇ ਇੱਕ ਵਿਦਿਆਰਥੀ ਦੀ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਘਟਨਾ ਪਿੰਡ ਸਾਦਿਕ ਅਮਨ ਐਨਕਲੇਵ ਦੇ ਸਾਹਮਣੇ ਵਾਪਰੀ ਜਿੱਥੇ ਐਕਟਿਵਾ ਸਵਾਰ ਸਕੂਲੀ ਵਿਦਿਆਰਥੀ ਨੂੰ ਟਰੱਕ ਡਰਾਈਵਰ ਨੇ ਕੁਚਲ ਦਿੱਤਾ।

10:29 AM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਇਸਲਾਮਿਕ ਰੀਪਬਲਿਕ ਆਫ਼ ਈਰਾਨ ਦੇ ਰਾਸ਼ਟਰਪਤੀ ਡਾ. ਸਈਦ ਇਬਰਾਹਿਮ ਰਾਇਸੀ ਦੇ ਦੁਖਦਾਈ ਦਿਹਾਂਤ ਤੋਂ ਬਹੁਤ ਦੁਖੀ ਅਤੇ ਸਦਮੇ ਵਿੱਚ ਹਾਂ। ਭਾਰਤ-ਇਰਾਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ। ਈਰਾਨ ਦੇ ਲੋਕ ਇਸ ਦੁੱਖ ਦੀ ਘੜੀ ਵਿੱਚ ਇਰਾਨ ਦੇ ਨਾਲ ਖੜੇ ਹਨ।

10:00 AM

ਮੋਹਾਲੀ ਵਿੱਚ  ਸੈਰ ਕਰ ਰਹੀ ਰਹੀ ਮਹਿਲਾ ਦੀ ਚੇਨ ਝਪਟ,  ਮਹਿਲਾ ਨੂੰ ਮਾਰਿਆ ਧੱਕਾ, ਮਹਿਲਾ ਹੋਈ ਗੰਭੀਰ ਰੂਪ ਵਿੱਚ ਜ਼ਖਮੀ

ਮੋਹਾਲੀ ਵਿੱਚ ਲੁੱਟਾ ਖੋਹਾ ਕਰਨ ਵਾਲੇ ਬਦਮਾਸ਼ਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਬਿਨਾਂ ਕਿਸੇ ਪੁਲਿਸ ਦੇ ਖੌਫ ਤੋਂ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਸੀਸੀਟੀਵੀ ਕੈਮਰਿਆਂ ਵਿੱਚ ਚੇਨ ਸਨੈਕਚਰ ਨਜ਼ਰ ਆਉਂਦੇ ਹਨ। ਅਜਿਹੀ ਹੀ ਇੱਕ ਘਟਨਾ ਬੀਤੇ ਕੱਲ ਮੋਹਾਲੀ ਦੇ ਫੇਸ ਥਰੀਬੀ ਵਨ ਵਿੱਚ ਸਾਹਮਣੇ ਆਈ ਜਿਸ ਵਿੱਚ ਸੈਰ ਕਰ ਰਹੀ ਰਹੀ ਮਹਿਲਾ ਦੀ ਚੇਨ ਝਪਟ ਕੇ ਦੋ ਮੋਟਰਸਾਈਕਲ ਸਵਾਰ ਹੋਏ ਫਰਾਰ, ਘਟਨਾ ਹੋਈ ਸੀਸੀਟੀਵੀ ਕੈਮਰਿਆਂ ਵਿੱਚ ਕੈਦl

08:45 AM

ਈਰਾਨ ਦੇ ਪ੍ਰੈੱਸ ਟੀਵੀ ਨੇ ਟਵੀਟ ਕੀਤਾ, "ਬਚਾਅ ਟੀਮਾਂ ਨੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੇ ਕਰੈਸ਼ ਹੋਏ ਹੈਲੀਕਾਪਟਰ ਦੀ ਪਛਾਣ ਕੀਤੀ... ਐਤਵਾਰ ਨੂੰ ਹੈਲੀਕਾਪਟਰ ਕਰੈਸ਼ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਏਸੀ ਦੀ ਖੋਜ ਵਿੱਚ ਕਿਸੇ ਵੀ ਜੀਵਿਤ ਵਿਅਕਤੀ ਦਾ ਕੋਈ ਸੁਰਾਗ ਨਹੀਂ ਮਿਲਿਆ।"

08:20 AM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁਰੀ, ਓਡੀਸ਼ਾ ਵਿੱਚ ਰੋਡ ਸ਼ੋਅ ਕਰਦੇ ਹੋਏ। ਪੁਰੀ ਲੋਕ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਸੰਬਿਤ ਪਾਤਰਾ ਉਨ੍ਹਾਂ ਦੇ ਨਾਲ ਹਨ।

08:16 AM

ਪੰਜਾਬ ਦੇ ਦੋ ਜ਼ਿਲਿਆਂ ਦੀ ਹੱਦ 'ਤੇ ਪੈਦਾ ਨਾਭਾ ਬਲਾਕ ਦਾ ਪਿੰਡ ਗੁਰਦਿੱਤਪੁਰਾ ਦਾ ਬਲਵਿੰਦਰ ਸ਼ਰਮਾ ਚਿੱਤਰਕਾਰੀ ਦੇ ਖੇਤਰ ਪੰਜਾਬ ਦੇ ਨਾਮੀ ਆਰਟਿਸਟ ਵਿੱਚ ਨਾਮ ਆਉਂਦਾ ਹੈ ਜੋ ਕਿ ਆਪਣੇ ਘਰ ਦੇ ਵਿੱਚ ਹੀ ਚਿੱਤਰਕਾਰੀ ਦੀ ਕਲਾ ਪੇਸ਼ ਕਰਦਾ ਹੈ, ਭਾਰਤ ਦੀਆਂ ਉਹ ਮਹਿਲਾ ਨੇ ਜਿਨਾਂ ਨੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ, ਉਹਨਾਂ ਦੇ ਵੀ ਚਿੱਤਰਕਾਰੀ ਪੇਸ਼ ਕੀਤੀ ਹੈ ਘਰ ਵਿੱਚ ਲੱਗੀ ਪ੍ਰਦਰਸ਼ਨੀ ਨੂੰ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ।

ਬਲਵਿੰਦਰ ਸ਼ਰਮਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰਾਂ ਨੂੰ ਆਰਟ ਐਂਡ ਕਰਾਫਟ ਪੰਜਾਬ ਵਿੱਚ ਬਣੀਆਂ ਸੰਸਥਾਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਮੈਂ ਇਸ ਖੇਤਰ ਦੇ ਵਿੱਚ 18 ਸਾਲਾਂ ਤੋਂ ਲਗਾਤਾਰ ਕੰਮ ਕਰ ਰਿਹਾ ਹਾਂ ਪਰ ਪਿਛਲੀਆਂ ਸਰਕਾਰਾਂ ਵੱਲੋਂ ਅਜੇ ਤੱਕ ਕੋਈ ਵੀ ਸਾਡੇ ਵੱਲ ਧਿਆਨ ਨਹੀਂ ਦਿੱਤਾ ਗਿਆ ਪਰ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ।

07:27 AM

ਗਰਮੀ ਨੂੰ ਵੇਖਦਿਆਂ ਹੀ ਪੰਜਾਬ ਸਰਕਾਰ ਵੱਲੋਂ ਸਕੂਲਾਂ ਦਾ ਸਮਾਂ ਚੇਂਜ ਕੀਤਾ ਗਿਆ ਹੈ। ਸਕੂਲਾਂ ਦੇ ਵਿੱਚ ਬੱਚੇ ਸਵੇਰੇ 6:30 ਵਜੇ ਪਹੁੰਚਣੇ ਸ਼ੁਰੂ ਹੋ ਚੁੱਕੇ। ਬੱਚਿਆਂ ਵੱਲੋਂ ਪੰਜਾਬ ਸਰਕਾਰ ਦੀ ਸਲਾਘਾ ਕੀਤੀ ਕਿਹਾ ਕਿ ਗਰਮੀ ਬਹੁਤ ਜਿਆਦਾ ਸੀ ਜਿਸ ਕਰਕੇ ਸਰਕਾਰ ਨੇ ਇਹ ਫੈਸਲਾ ਲਿਆ ਹੈ। ਅਸੀਂ ਸਵੇਰੇ ਪੰਜ ਵਜੇ ਉੱਠੇ ਅਤੇ ਘਰਾਂ ਤੋਂ 6 ਵਜੇ ਸਕੂਲ ਚੱਲੇ ਅਸੀਂ ਸਕੂਲ 7 ਵਜੇ ਤੋਂ ਪਹਿਲਾਂ ਪਹੁੰਚ ਚੁੱਕੇ ਹਾਂ।

ਬੱਚੇ ਨੇ ਕਿਹਾ ਕਿ ਸਾਡੇ ਸਕੂਲ ਦੇ ਵਿੱਚ ਪਾਣੀ ਤੋਂ ਲੈ ਕੇ ਪੱਖਿਆਂ ਤੱਕ ਸਾਰੇ ਪ੍ਰਬੰਧ ਵਧੀਆ ਹਾਂ ਅਤੇ ਸਕੂਲ ਦੇ ਅਧਿਆਪਕ ਸ਼ਿਵ ਕੁਮਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਇਹ ਜੋ ਫੈਸਲਾ ਲਿਆ ਗਿਆ ਹੈ ਬੜਾ ਸ਼ਲਾਘਾ ਯੋਗ ਹੈ ਪਰ ਅਸੀਂ ਆਪਣੇ ਸਕੂਲ ਦੇ ਵਿੱਚ ਬੱਚਿਆਂ ਦੇ ਲਈ ਗਰਮੀ ਨੂੰ ਵੇਖਦਿਆਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ

07:25 AM

ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੈਂ ਕਿਸੇ ਵਰਗ ਦੇ ਖਿਲਾਫ ਨਹੀਂ ਹਾਂ, ਜਿਸ ਤਰ੍ਹਾਂ ਦਾ ਕਾਨੂੰਨ ਹਿਮਾਚਲ ਵਿੱਚ ਹੈ, ਗੁਜਰਾਤ ਵਿੱਚ ਹੈ, ਮੈਂ ਪੰਜਾਬ ਵਿੱਚ ਵੀ ਉਸੇ ਕਾਨੂੰਨ ਦੀ ਗੱਲ ਕਰ ਰਿਹਾ ਹਾਂ ਕਿਉਂਕਿ ਸਿੱਖਾਂ ਦੀ ਬਹੁ ਗਿਣਤੀ ਹੈ। ਪੰਜਾਬ 'ਚ ਤਾਂ ਸੱਭਿਅਤਾ ਹੈ, ਮੈਂ ਇਹ ਬਿੱਲ 2023 'ਚ ਵਿਧਾਨ ਸਭਾ 'ਚ ਲਿਆ ਸੀ ਕਿਉਂਕਿ ਦੂਜੇ ਰਾਜਾਂ ਦੇ ਲੋਕ ਨੌਕਰੀਆਂ ਲੈਂਦੇ ਹਨ, ਇਸ ਕਾਰਨ ਪੰਜਾਬ ਦੇ ਲੋਕਾਂ ਨੂੰ ਜ਼ਮੀਨ ਖਰੀਦਣ ਦਾ ਸਿੱਧਾ ਅਧਿਕਾਰ ਨਹੀਂ ਹੋਣਾ ਚਾਹੀਦਾ ਬਾਹਰ ਜਾ ਰਹੇ ਹਨ, ਪੰਜਾਬੀਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਮੈਂ ਕਿਸੇ ਖਾਸ ਕੰਮ ਦਾ ਵਿਰੋਧ ਨਹੀਂ ਕੀਤਾ ਕਿਉਂਕਿ ਹਿਮਾਚਲ ਵੀ ਪੰਜਾਬ ਵਿੱਚ ਹੈ ਅਤੇ ਗੁਜਰਾਤ ਵੀ ਦੇਸ਼ ਵਿੱਚ ਹੈ, ਜਦੋਂ ਹਿਮਾਚਲ ਦੇ ਲੋਕ ਆਪਣੀ ਜ਼ਮੀਨ ਕਿਸੇ ਨੂੰ ਖਰੀਦਣ ਲਈ ਨਹੀਂ ਦਿੰਦੇ ਹਨ ਪੰਜਾਬ ਦੇ ਲੋਕਾਂ ਨੂੰ ਪੰਜਾਬ ਵਿੱਚ ਸਿੱਧੀਆਂ ਜ਼ਮੀਨਾਂ ਕਿਵੇਂ ਦਿੱਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਦੀ ਜ਼ਮੀਨ ਖਰੀਦ ਰਹੇ ਹਨ ਤਾਂ ਪੰਜਾਬ ਦਾ ਰੰਗ, ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਖ਼ਬਰ ਕੌਣ ਸੰਭਾਲੇਗਾ, ਕੋਈ ਪੱਗ ਵਾਲਾ ਬੰਦਾ ਨਹੀਂ ਹੋਵੇਗਾ। ਮੇਰੀ ਗੱਲ ਨੂੰ ਗੁੱਸੇ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਮੈਂ ਪੰਜਾਬ ਅਤੇ ਪੰਜਾਬੀਆਂ ਦੇ ਖਿਲਾਫ ਨਹੀਂ ਹਾਂ

07:09 AM

ਸਿੱਧੂ ਮੂਸੇ ਕਤਲ ਕੇਸ ਵਿੱਚ ਨਾਮਜ਼ਦ ਮੁਲਜ਼ਮ ਅੱਜ ਫਿਰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣਗੇ।

 

07:08 AM

 IMD ਨੇ ਪੰਜਾਬ, ਹਰਿਆਣਾ ਵਿੱਚ ਗਰਮੀ ਦੀ ਭਵਿੱਖਬਾਣੀ ਕੀਤੀ ਹੈ। ਉੱਤਰੀ-ਪੱਛਮੀ ਭਾਰਤ 'ਚ ਗਰਮੀ ਦਾ ਨਵਾਂ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਹੈ।...

07:07 AM

ਰਾਊਜ਼ ਐਵੇਨਿਊ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ ਅੱਜ ਤੱਕ ਵਧਾਈ ਸੀ। ਅਦਾਲਤ ਅਗਲੇ ਅਪਡੇਟ ਲਈ ਅੱਜ ਮਾਮਲੇ ਦੀ ਸੁਣਵਾਈ ਕਰੇਗੀ।

 

07:06 AM

ਸਕੂਲਾਂ ਦਾ ਸਮਾਂ ਬਦਲਿਆ"
#ਪੰਜਾਬ/ਚੰਡੀਗੜ੍ਹ: ਪੰਜਾਬ ਵਿੱਚ ਅੱਜ 20 ਮਈ ਤੋਂ 31 ਮਈ ਤੱਕ ਤੇਜ਼ ਗਰਮੀ ਦੇ ਵਿਚਕਾਰ ਸਕੂਲਾਂ ਦਾ ਸਮਾਂ ਬਦਲਿਆ ਗਿਆ। ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਬਦਲ ਦਿੱਤਾ ਹੈ। ਸਕੂਲ ਸਿੱਖਿਆ ਵਿਭਾਗ ਅਨੁਸਾਰ ਇਹ ਹੁਕਮ 20 ਮਈ ਤੋਂ 31 ਮਈ ਤੱਕ ਲਾਗੂ ਰਹਿਣਗੇ। ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸਾਰੇ ਸਕੂਲਾਂ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਬਦਲ ਦਿੱਤਾ ਹੈ।...

06:51 AM

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਰਾਏਕੋਟ (ਲੁਧਿਆਣਾ) ਵਿਖੇ ਸ਼ਾਮ 4:00 ਵਜੇ ਗੁਰੂ ਨਾਨਕ ਪੁਰਾ ਮੁਹੱਲਾ ਰੋਡ ਨੇੜੇ ਪੁਲਿਸ ਸਟੇਸ਼ਨ ਰਾਏਕੋਟ ਸ਼ਹਿਰ ਵਿਖੇ ਰੋਡ ਸ਼ੋਅ ਦੀ ਅਗਵਾਈ ਕਰਨਗੇ।

06:49 AM

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦੁਪਹਿਰ 2:30 ਵਜੇ ਲੁਧਿਆਣਾ ਪੂਰਬੀ ਟਿੱਬਾ ਰੋਡ 'ਤੇ ਰੋਡ ਸ਼ੋਅ ਦੀ ਅਗਵਾਈ ਕਰਨਗੇ।

06:47 AM

ਬੰਗਾਲ/ਓਡੀਸ਼ਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਮਈ ਨੂੰ ਪੱਛਮੀ ਬੰਗਾਲ ਅਤੇ ਉੜੀਸਾ ਵਿੱਚ ਹੋਣਗੇ। ਉਹ ਅੱਜ ਪੁਰੀ ਵਿੱਚ ਇੱਕ ਰੋਡ ਸ਼ੋਅ ਅਤੇ 5 ਜਨਤਕ ਮੀਟਿੰਗਾਂ ਕਰਨਗੇ।

Trending news