Agniveer Recruitment 2023: ਅਗਨੀਵੀਰ ਦੇ ਤਹਿਤ 17 ਮਾਰਚ ਤੋਂ ਵਾਯੂ ਸੈਨਾ ਵਿੱਚ ਭਰਤੀ ਸ਼ੁਰੂ; ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ!
Advertisement
Article Detail0/zeephh/zeephh1612623

Agniveer Recruitment 2023: ਅਗਨੀਵੀਰ ਦੇ ਤਹਿਤ 17 ਮਾਰਚ ਤੋਂ ਵਾਯੂ ਸੈਨਾ ਵਿੱਚ ਭਰਤੀ ਸ਼ੁਰੂ; ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ!

ਇਸ ਭਰਤੀ ਲਈ ਅਪਲਾਈ ਕਰਨ ਦਾ ਸਮਾਂ 17 ਮਾਰਚ ਸਵੇਰੇ 10 ਵਜੇ ਤੋਂ ਲੈ ਕੇ 31 ਮਾਰਚ ਸ਼ਾਮ 5 ਵਜੇ ਤੱਕ ਹੋਵੇਗਾ। 

Agniveer Recruitment 2023: ਅਗਨੀਵੀਰ ਦੇ ਤਹਿਤ 17 ਮਾਰਚ ਤੋਂ ਵਾਯੂ ਸੈਨਾ ਵਿੱਚ ਭਰਤੀ ਸ਼ੁਰੂ; ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ!

Indian Air Force Agniveer Recruitment 2023 Registration news: ਜਿਹੜੇ ਨੌਜਵਾਨ ਭਾਰਤੀ ਹਵਾਈ ਸੈਨਾ 'ਚ ਨੌਕਰੀ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ 17 ਮਾਰਚ ਤੋਂ ਅਗਨੀਵੀਰ ਤਹਿਤ ਵਾਯੂ ਸੈਨਾ ਵਿੱਚ ਭਰਤੀ ਸ਼ੁਰੂ ਹੋਣ ਜਾ ਰਹੀ ਹੈ। ਇਸਦੇ ਲਈ ਲੜਕੇ ਤੇ ਲੜਕੀਆਂ ਦੋਵੇਂ ਵਾਯੂ ਸੈਨਾ ਦੀ ਅਧਿਕਾਰਿਤ ਵੈਬਸਾਈਟ ਤੇ ਅਪਲਾਈ ਕਰ ਸਕਦੇ ਹਨ। 

ਮਿਲੀ ਜਾਣਕਾਰੀ ਮੁਤਾਬਕ ਡਿਪਟੀ ਕਮਿਸ਼ਨਰ ਡਾ. ਸੀਨੂੰ ਦੁੱਗਲ ਦੇ ਨਿਰਦੇਸ਼ਾਂ 'ਤੇ ਭਾਰਤੀ ਹਵਾਈ ਸੈਨਾ ਵਿੱਚ ਮਹਿਲਾ ਅਤੇ ਪੁਰਸ਼ ਦੀ ਭਰਤੀ ਲਈ 17 ਤੋਂ 31 ਮਾਰਚ ਤੱਕ Agniveer Recruitment 2023 ਲਈ ਆਨਲਾਈਨ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।

ਇਸ ਭਰਤੀ ਲਈ ਅਪਲਾਈ ਕਰਨ ਦਾ ਸਮਾਂ 17 ਮਾਰਚ ਸਵੇਰੇ 10 ਵਜੇ ਤੋਂ ਲੈ ਕੇ 31 ਮਾਰਚ ਸ਼ਾਮ 5 ਵਜੇ ਤੱਕ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਹੁਣ ਅਗਨੀਵੀਰ ਅਸਾਮੀਆਂ ਦੀਆਂ ਪ੍ਰੀਖਿਆਵਾਂ 20 ਮਈ 2023 ਤੋਂ ਬਾਅਦ ਕਰਵਾਈਆਂ ਜਾਣਗੀਆਂ। ਇਸ ਭਰਤੀ ਵਿੱਚ 26 ਦਸੰਬਰ 2002 ਤੋਂ ਲੈ ਕੇ 26 ਜੂਨ 2006 ਤੱਕ ਜੰਮੇ ਉਮੀਦਵਾਰ ਹੀ ਅਪਲਾਈ ਕਰ ਸਕਦੇ ਹਨ। 

ਭਾਰਤੀ ਹਵਾਈ ਸੈਨਾ ਵਿੱਚ ਅਗਨੀਵੀਰਾਂ ਦੀ ਭਰਤੀ ਲਈ ਯੋਗ ਮਹਿਲਾ ਅਤੇ ਪੁਰਸ਼ ਉਮੀਦਵਾਰ ਵੈੱਬ ਪੋਰਟਲ agneepathvayu.cdac.in 'ਤੇ ਆਨਲਾਈਨ ਰਜਿਸਟਰ ਕਰ ਸਕਦੇ ਹਨ।

ਇਹ ਵੀ ਪੜ੍ਹੋ: Punjab news: ਬੱਬੂ ਮਾਨ ਤੇ ਮਨਕੀਰਤ ਔਲਖ 'ਤੇ ਹਮਲੇ ਦੀ ਸੀ ਤਿਆਰੀ, ਬੰਬੀਹਾ ਗਰੁੱਪ ਦੇ 4 ਗੁਰਗੇ ਗ੍ਰਿਫਤਾਰ

ਅਪਲਾਈ ਕਰਨ ਲਈ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ 

ਦੱਸ ਦਈਏ ਕਿ ਗਣਿਤ, ਭੌਤਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਕੁੱਲ ਮਿਲਾ ਕੇ ਘੱਟੋ-ਘੱਟ 50% ਅੰਕ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਘੱਟੋ-ਘੱਟ 50% ਅੰਕਾਂ ਵਾਲੇ 12ਵੀਂ ਪਾਸ ਵਿਦਿਆਰਥੀ ਇਸ ਲਈ ਯੋਗ ਹੋਣਗੇ। ਇਸ ਤੋਂ ਇਲਾਵਾ ਮਕੈਨੀਕਲ ਇੰਜਨੀਅਰਿੰਗ, ਇਲੈਕਟ੍ਰੀਕਲ, ਇਲੈਕਟ੍ਰਾਨਿਕਸ, ਆਟੋਮੋਬਾਈਲ, ਕੰਪਿਊਟਰ ਸਾਇੰਸ, ਆਈ.ਟੀ ਜਾਂ ਇੰਸਟਰੂਮੈਂਟੇਸ਼ਨ ਟੈਕਨਾਲੋਜੀ ਵਿੱਚ 50% ਅੰਕਾਂ ਨਾਲ ਤਿੰਨ ਸਾਲਾ ਡਿਪਲੋਮਾ ਹੋਲਡਰ ਵੀ ਅਪਲਾਈ ਕਰ ਸਕਦੇ ਹਨ। 

50 ਫੀਸਦੀ ਅੰਕਾਂ ਨਾਲ ਵੋਕੇਸ਼ਨਲ ਕੋਰਸ ਕਰਨ ਵਾਲੇ ਨੌਜਵਾਨ ਵੀ ਅਗਨੀਵੀਰ ਵਾਯੂ ਦੀ ਭਰਤੀ ਲਈ ਯੋਗ ਹੋਣਗੇ। ਸਾਇੰਸ ਵਿਸ਼ਿਆਂ ਤੋਂ ਇਲਾਵਾ 12ਵੀਂ ਪਾਸ ਨੌਜਵਾਨ ਹੋਰ ਵਿਸ਼ਿਆਂ ਵਿੱਚ ਘੱਟੋ-ਘੱਟ 50% ਅਤੇ ਅੰਗਰੇਜ਼ੀ ਵਿਸ਼ੇ ਵਿੱਚ 50% ਅੰਕ ਲੈ ਕੇ ਵੀ ਅਪਲਾਈ ਕਰ ਸਕਦੇ ਹਨ।

ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਦੇ ਹੁਕਮਾਂ ਨੂੰ ਗਲਤ ਸਾਬਿਤ ਕਰਨ ਲਈ ਮੁੜ ਹਾਈਕੋਰਟ ਪਹੁੰਚੀ ਮਨੀਸ਼ਾ ਗੁਲਾਟੀ!

(For more news apart from Indian Air Force Agniveer Recruitment 2023 Registration, stay tuned to Zee PHH)

Trending news