Khalsa Sajna Diwas News: ਪਾਕਿਸਤਾਨ 'ਚ ਵਿਸਾਖੀ ਮਨਾਉਣ ਗਿਆ ਸਿੱਖ ਸ਼ਰਧਾਲੂਆਂ ਦਾ ਜੱਥਾ ਪਰਤਿਆ; ਸਰਕਾਰਾਂ ਦਾ ਕੀਤਾ ਧੰਨਵਾਦ
Advertisement
Article Detail0/zeephh/zeephh2216185

Khalsa Sajna Diwas News: ਪਾਕਿਸਤਾਨ 'ਚ ਵਿਸਾਖੀ ਮਨਾਉਣ ਗਿਆ ਸਿੱਖ ਸ਼ਰਧਾਲੂਆਂ ਦਾ ਜੱਥਾ ਪਰਤਿਆ; ਸਰਕਾਰਾਂ ਦਾ ਕੀਤਾ ਧੰਨਵਾਦ

Khalsa Sajna Diwas News:  ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਦਿਹਾੜਾ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਅਟਾਰੀ ਵਾਹਗਾ ਸਰਹੱਦ ਰਾਹੀ ਵਿਸਾਖੀ ਦਾ ਤਿਉਹਾਰ ਮਨਾ ਕੇ ਪਰਤਿਆ।

Khalsa Sajna Diwas News: ਪਾਕਿਸਤਾਨ 'ਚ ਵਿਸਾਖੀ ਮਨਾਉਣ ਗਿਆ ਸਿੱਖ ਸ਼ਰਧਾਲੂਆਂ ਦਾ ਜੱਥਾ ਪਰਤਿਆ; ਸਰਕਾਰਾਂ ਦਾ ਕੀਤਾ ਧੰਨਵਾਦ

Khalsa Sajna Diwas News (ਪਰਮਬੀਰ ਸਿੰਘ ਔਲਖ):  ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਦਿਹਾੜਾ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਅਟਾਰੀ ਵਾਹਗਾ ਸਰਹੱਦ ਰਾਹੀ ਵਿਸਾਖੀ ਦਾ ਤਿਉਹਾਰ ਮਨਾ ਕੇ ਪਰਤਿਆ। ਇਸ ਦੌਰਾਨ ਉਨ੍ਹਾਂ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਕੇ ਅੱਜ ਵਾਪਸ ਆਏ ਹਨ ਤੇ ਬਹੁਤ ਖੁਸ਼ੀ ਹੈ ਕਿ ਪਾਕਿਸਤਾਨ ਦੀ ਧਰਤੀ ਉਤੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਕੇ ਆਏ ਹਨ। 

ਉਹ ਸਰਕਾਰ ਦਾ ਧੰਨਵਾਦ ਕਰਦੇ ਹਨ ਜਿਹੜਾ ਸਾਨੂੰ ਵੀਜ਼ੇ ਦਿੱਤੇ ਗਏ ਹਨ ਤੇ ਉਹ ਖੁੱਲ੍ਹੇ ਦਰਸ਼ਨ ਕਰਕੇ ਅੱਜ ਵਾਪਸ ਪਰਤੇ ਹਨ। ਕਾਬਿਲੇਗੌਰ ਹੈ ਕਿ 13 ਅਪ੍ਰੈਲ ਨੂੰ ਇਹ ਜਥਾ ਸ਼੍ਰੋਮਣੀ ਕਮੇਟੀ ਵੱਲੋਂ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਭੇਜਿਆ ਗਿਆ ਸੀ। 2481 ਸ਼ਰਧਾਲੂਆਂ ਦਾ ਇਹ ਜਥਾ ਆਪਣੇ ਗੁਰੂਧਾਮਾਂ ਦੇ ਦਰਸ਼ਨ ਤੇ ਖ਼ਾਲਸਾ ਸਾਜਨਾ ਦਿਵਸ ਮਨਾਉਣ ਲਈ ਗਿਆ ਸੀ।

ਜੱਥੇ ਦੇ ਨਾਲ ਗਏ ਪਟਿਆਲਾ ਦੇ ਇੱਕ ਸ਼ਰਧਾਲੂ ਜਿਸਦਾ ਨਾਂ ਜੰਗੀਰ ਸਿੰਘ ਸੀ ਤੇ ਉਹ ਪੰਜਾਬ ਪੁਲਿਸ ਤੋਂ ਰਿਟਾਇਰ ਸੀ ਜਿਸ ਦੀ ਦੇਰ ਰਾਤ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ ਗਈ ਸੀ ਤੇ ਅੱਜ 2480 ਦੇ ਕਰੀਬ ਸ਼ਰਧਾਲੂ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜੇ। ਇਸ ਮੌਕੇ ਸ਼ਰਧਾਲੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਸਰਕਾਰਾਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਦੇ ਕਰਨ ਸਾਨੂੰ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ।

ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਪੰਜਾ ਸਾਹਿਬ ਵਿਖੇ ਪਾਕਿਸਤਾਨ ਸਰਕਾਰ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਅਟਾਰੀ-ਵਾਹਗਾ ਸਰਹੱਦ ਦੇ ਕੁੱਝ ਸ਼ਰਧਾਲੂਆਂ ਨੇ ਕਿਹਾ ਕਿ ਅਸੀਂ ਦੋਵੇਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕੀ ਗੁਰੂਧਾਮਾਂ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਦੇ ਵੱਧ ਤੋਂ ਵੱਧ ਵੀਜ਼ੇ ਲਗਾਏ ਜਾਣ ਤਾਂ ਜੋ ਸ਼ਰਧਾਲੂ ਆਪਣੇ ਗੁਰੂਧਾਮਾਂ ਦਰਸ਼ਨ ਦੀਦਾਰੇ ਕਰ ਸਕਣ।

ਇਸ ਮੌਕੇ ਵਾਹਗਾ ਬਾਰਡਰ ਉਤੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 13 ਅਪ੍ਰੈਲ ਨੂੰ 2481 ਸ਼ਰਧਾਲੂਆਂ ਦਾ ਜੱਥਾ ਸ਼੍ਰੋਮਣੀ ਕਮੇਟੀ ਵੱਲੋਂ ਪਟਾਰੀ ਬਾਕਾ ਸਰਤਰਾਈ ਪਾਕਿਸਤਾਨ ਭੇਜਿਆ ਗਿਆ ਸੀ। ਜਿਹੜੇ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰਕੇ ਅੱਜ ਵਾਪਸ ਆ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਇੱਕ ਸ਼ਰਧਾਲੂ ਜਿਹਦਾ ਨਾਮ ਜੰਗੀਰ ਸਿੰਘ ਹੈ ਤੇ ਉਹ ਪਟਿਆਲਾ ਦਾ ਰਹਿਣ ਵਾਲਾ ਹੈ ਤੇ ਉਸਦੀ ਉਮਰ 60 ਸਾਲ ਦੇ ਕਰੀਬ ਸੀ ਕੱਲ੍ਹ ਦੇਰ ਰਾਤ ਹਾਰਟ ਅਟੈਕ ਨਾਲ ਉਸਦੀ ਮੌਤ ਹੋ ਗਈ। ਉਸ ਦੀ ਲਾਸ਼ ਵੀ ਅੱਜ ਪਾਕਿਸਤਾਨ ਤੋਂ ਭਾਰਤ ਲਿਆਂਦੀ ਜਾਵੇਗੀ। ਉੱਥੇ ਹੀ ਪਾਕਿਸਤਾਨ ਦੇ ਪੰਜਾ ਸਾਹਿਬ ਗੁਰਦੁਆਰੇ ਦੀ ਵੀਡੀਓ ਫਾਈਲ ਵੀ ਲਗਾਈ ਗਈ ਹੈ।

ਇਹ ਵੀ ਪੜ੍ਹੋ : Amritsar News: ਖ਼ਾਲਸਾ ਸਾਜਨਾ ਦਿਵਸ ਮਨਾਉਣ ਗਏ ਭਾਰਤੀ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਹੋਈ ਮੌਤ

Trending news