Ferozepur News: ਆੜਤੀ ਤੋਂ ਤੰਗ ਆ ਕੇ ਕਿਸਾਨ ਨੇ ਕੀਤੀ ਖੁਦਕੁਸ਼ੀ, ਭਰਾ ਸਮੇਤ ਤਿੰਨ ਕਮਿਸ਼ਨ ਏਜੰਟਾਂ ਖ਼ਿਲਾਫ਼ ਕੇਸ ਦਰਜ
Advertisement
Article Detail0/zeephh/zeephh1934270

Ferozepur News: ਆੜਤੀ ਤੋਂ ਤੰਗ ਆ ਕੇ ਕਿਸਾਨ ਨੇ ਕੀਤੀ ਖੁਦਕੁਸ਼ੀ, ਭਰਾ ਸਮੇਤ ਤਿੰਨ ਕਮਿਸ਼ਨ ਏਜੰਟਾਂ ਖ਼ਿਲਾਫ਼ ਕੇਸ ਦਰਜ

Ferozepur Farmer Suicide News: ਮਮਦੋਟ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਦੇ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਗੁਲਾਬਵਾਲੀ ਢੱਕਲੀ ਮਮਦੋਟ ਨੇ ਦੱਸਿਆ ਕਿ ਉਸ ਦੇ ਪਿਤਾ ਹੀਰਾ ਸਿੰਘ ਦੀ 4 ਏਕੜ ਜ਼ਮੀਨ ਹੈ।

 

Ferozepur News: ਆੜਤੀ ਤੋਂ ਤੰਗ ਆ ਕੇ ਕਿਸਾਨ ਨੇ ਕੀਤੀ ਖੁਦਕੁਸ਼ੀ, ਭਰਾ ਸਮੇਤ ਤਿੰਨ ਕਮਿਸ਼ਨ ਏਜੰਟਾਂ ਖ਼ਿਲਾਫ਼ ਕੇਸ ਦਰਜ

Ferozepur Farmer Suicide News: ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਇੱਕ ਕਿਸਾਨ ਨੇ ਆੜਤੀ ਦੇ ਦੁਰਵਿਵਹਾਰ ਅਤੇ ਧੋਖਾਧੜੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਕਿਸਾਨ ਨੇ ਫ਼ਸਲ 'ਤੇ ਛਿੜਕਾਅ ਜ਼ਹਿਰੀਲੀ ਸਪਰੇਅ ਕੀਤੀ ਗਈ। ਪੁਲਿਸ ਨੇ ਕਿਸਾਨ ਦੇ ਪੁੱਤਰ ਦੀ ਸ਼ਿਕਾਇਤ ’ਤੇ ਭਰਾ ਸਮੇਤ ਤਿੰਨ ਕਮਿਸ਼ਨ ਏਜੰਟਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਮਮਦੋਟ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਦੇ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਗੁਲਾਬਵਾਲੀ ਢੱਕਲੀ ਮਮਦੋਟ ਨੇ ਦੱਸਿਆ ਕਿ ਉਸ ਦੇ ਪਿਤਾ ਹੀਰਾ ਸਿੰਘ ਦੀ 4 ਏਕੜ ਜ਼ਮੀਨ ਹੈ। ਜਿਸ ਦੀ ਫਸਲ ਪਿਤਾ ਵੱਲੋਂ ਮਮਦੋਟ ਮੰਡੀ ਸਥਿਤ ਲਕਸ਼ਮੀ ਕਮਿਸ਼ਨ ਏਜੰਟ ਦੇ ਰੇਟ ’ਤੇ ਵੇਚ ਦਿੱਤੀ ਗਈ। ਜਿਸ ਦੇ ਮਾਲਕ ਸੁਰਿੰਦਰ ਨਾਰੰਗ ਅਤੇ ਸਤਪਾਲ ਨਾਰੰਗ ਹਨ।

ਇਹ ਵੀ ਪੜ੍ਹੋ: Khanna News: ਖੰਨਾ 'ਚ 8 ਆਂਗਨਵਾੜੀ ਵਰਕਰਾਂ ਤੇ 31 ਹੈਲਪਰਾਂ ਨੂੰ ਦਿੱਤੇ ਨਿਯੁਕਤੀ ਪੱਤਰ, ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

10 ਸਾਲ ਪਹਿਲਾਂ ਜਦੋਂ ਮੁਲਜ਼ਮਾਂ ਨੇ ਆੜਤੀ  ਦਾ ਕੰਮ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਨੇ ਆਪਣੇ ਪਿਤਾ ਦੇ ਦਸਤਖਤ ਵਾਲਾ ਖਾਲੀ ਚੈੱਕ ਲਿਆ ਕੇ ਰੱਖ ਲਿਆ ਸੀ। ਦੋਸ਼ੀਆਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਖਾਤੇ ਕਲੀਅਰ ਹੋਣ 'ਤੇ ਉਹ ਚੈੱਕ ਵਾਪਸ ਕਰ ਦੇਣਗੇ। 5 ਸਾਲ ਪਹਿਲਾਂ ਜਦੋਂ ਉਸ ਦੇ ਖਾਤੇ ਕਲੀਅਰ ਕੀਤੇ ਗਏ ਸਨ, ਉਦੋਂ ਵੀ ਮੁਲਜ਼ਮ ਨੇ ਉਸ ਦਾ ਚੈੱਕ ਵਾਪਸ ਨਹੀਂ ਕੀਤਾ ਸੀ।

ਜਦੋਂ ਉਸ ਨੂੰ ਚੈੱਕ ਵਾਪਸ ਕਰਨ ਲਈ ਕਿਹਾ ਗਿਆ ਤਾਂ ਉਸ ਨੇ ਦੁਰਵਿਵਹਾਰ ਕੀਤਾ, ਅਦਾਲਤ ਵਿੱਚ ਕੇਸ ਦਾਇਰ ਕੀਤਾ। ਪਿੱਛੇ ਜਿਹੇ ਜਦੋਂ ਉਸ ਦਾ ਪਿਤਾ ਮੁਲਜ਼ਮ ਤੋਂ ਚੈੱਕ ਵਾਪਸ ਮੰਗਣ ਗਿਆ ਤਾਂ ਮੁਲਜ਼ਮ ਨੇ ਉਸ ਦੇ ਪਿਤਾ ਨੂੰ ਜ਼ਲੀਲ ਕੀਤਾ। ਇੰਨਾ ਹੀ ਨਹੀਂ ਉਸ ਦੇ ਚੈੱਕ 'ਤੇ 14 ਲੱਖ ਰੁਪਏ ਦੀ ਰਕਮ ਜਮ੍ਹਾ ਕਰਵਾ ਕੇ ਫਿਰੋਜ਼ਪੁਰ ਦੀ ਅਦਾਲਤ 'ਚ ਕੇਸ ਦਾਇਰ ਕੀਤਾ ਗਿਆ ਸੀ। ਇਸ ਧੋਖਾਧੜੀ ਤੋਂ ਦੁਖੀ ਹੋ ਕੇ ਪਿਤਾ ਨੇ 25 ਅਕਤੂਬਰ ਨੂੰ ਸਵੇਰੇ 10 ਵਜੇ ਕੋਈ ਜ਼ਹਿਰੀਲੀ ਸਪਰੇਅ ਪੀ ਲਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਮਦੋਟ ਥਾਣੇ ਦੇ ਜਾਂਚ ਅਧਿਕਾਰੀ ਏਐਸਆਈ ਜਸਪਾਲ ਚੰਦ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਆਧਾਰ ’ਤੇ ਸੁਰਿੰਦਰ ਨਾਰੰਗ, ਸਤਪਾਲ ਨਾਰੰਗ ਅਤੇ ਭੁਪਿੰਦਰ ਸਿੰਘ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ:  Punjabi Youth Death In Canada: ਬਰਨਾਲਾ ਦੇ 34 ਸਾਲਾ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ 
 

Trending news