Baba Vanga Predictions 2023: ਸਾਲ 2023 ਦੀਆਂ ਬਾਬਾ ਵਾਂਗਾ ਦੀ ਇਹ ਭਵਿੱਖਬਾਣੀਆਂ ਕਰ ਦੇਣਗੀਆਂ ਹੈਰਾਨ !
Advertisement
Article Detail0/zeephh/zeephh1509724

Baba Vanga Predictions 2023: ਸਾਲ 2023 ਦੀਆਂ ਬਾਬਾ ਵਾਂਗਾ ਦੀ ਇਹ ਭਵਿੱਖਬਾਣੀਆਂ ਕਰ ਦੇਣਗੀਆਂ ਹੈਰਾਨ !

Baba Vanga Predictions 2023: Baba Vanga ਬਾਰੇ ਲੋਕਾਂ ਨੇ ਅਕਸਰ ਸੁਣਿਆ ਹੀ ਹੋਵੋਗਾ ਤੇ ਉਨ੍ਹਾਂ ਦੀਆਂ ਦੋ ਭਵਿੱਖਬਾਣੀਆਂ ਹਰ ਸਾਲ ਸਹੀ ਸਾਬਤ ਹੋਈਆਂ ਹਨ। ਬੀਤੇ ਸਾਲ 2022 ਵਿਚ ਵੀ ਬਾਬਾ ਵਾਂਗਾ ਅਨੁਸਾਰ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਸ ਨਾਲ ਅਨਾਜ ਦੀ ਭਾਰੀ ਕਮੀ ਹੋ ਹੋਈ।

 

Baba Vanga Predictions 2023: ਸਾਲ 2023 ਦੀਆਂ ਬਾਬਾ ਵਾਂਗਾ ਦੀ ਇਹ ਭਵਿੱਖਬਾਣੀਆਂ ਕਰ ਦੇਣਗੀਆਂ ਹੈਰਾਨ !

Baba Vanga Predictions 2023: ਸਾਲ 2023 ਦੀ ਸ਼ੁਰੂਵਾਤ ਹੋ ਚੁੱਕੀ ਹੈ ਅਤੇ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਨਵੇਂ ਸਾਲ 'ਚ ਕੀ ਹੋਵੇਗਾ। ਮਸ਼ਹੂਰ ਪੈਗੰਬਰ ਬਾਬਾ ਵੇਂਗਾ ਅਨੁਸਾਰ ਫਿਰ ਸਾਲ 2023 ਖਤਰਨਾਕ ਸਾਬਤ ਹੋ ਸਕਦਾ ਹੈ। ਅਕਸਰ ਲੋਕ ਬਹੁਤ ਤਰ੍ਹਾਂ ਦੀ ਭਵਿੱਖਬਾਣੀਆਂ ਨੂੰ ਸੁਣਦੇ ਹਨ ਇਸ 'ਤੇ ਵਿਸ਼ਵਾਸ਼ ਵੀ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਅਜਿਹੇ ਪੈਗੰਬਰ ਹੋਏ ਸਨ, ਜੋ ਅੱਜ ਦੇ ਯੁੱਗ ਲਈ ਭਵਿੱਖਬਾਣੀ ਕਰਕੇ ਚਲੇ ਗਏ ਸਨ। ਅਜਿਹਾ ਹੀ ਇੱਕ ਪੈਗੰਬਰ ਬੁਲਗਾਰੀਆ ਦਾ ਰਹੱਸਵਾਦੀ ਬਾਬਾ ਵਾਂਗਾ (Baba Vanga) ਸੀ, ਜਿਸ ਦੀਆਂ ਭਵਿੱਖਬਾਣੀਆਂ ਦੀ ਦੁਨੀਆ ਭਰ ਵਿੱਚ ਚਰਚਾ ਹੈ।

ਬਾਬਾ ਵਾਂਗਾ (Baba Vanga)ਨੇ ਧਰਤੀ ਦੇ ਹਰ ਕੋਨੇ ਬਾਰੇ ਭਵਿੱਖਬਾਣੀ ਕੀਤੀ ਸੀ। ਭਵਿੱਖ ਬਾਰੇ ਦੱਸਣ ਵਾਲੇ ਮਸ਼ਹੂਰ ਬਾਬਾ ਵਾਂਗਾ ਦੀਆਂ ਕਈ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਹਨ। ਹੁਣ ਬਾਬਾ ਵਾਂਗਾ ਦੀ ਸਾਲ 2023 ਲਈ ਡਰਾਉਣੀ ਭਵਿੱਖਬਾਣੀ ਸਾਹਮਣੇ ਆਈ ਹੈ, ਜੋ ਇਨ੍ਹੀਂ ਦਿਨੀਂ ਚਰਚਾ 'ਚ ਹੈ। ਸੰਸਾਰ ਵਿੱਚ ਆਪਣੀ ਭਵਿੱਖਬਾਣੀ ਲਈ ਮਸ਼ਹੂਰ ਬਾਬਾ ਵਾਂਗਾ ਦੀਆਂ ਕਈ ਭਵਿੱਖਬਾਣੀਆਂ ਸੱਚ ਹੋ ਗਈਆਂ ਹਨ।

ਬਾਬਾ ਵਾਂਗਾ ਵੱਲੋਂ 2023 ਲਈ ਕੀਤੀ ਭਵਿੱਖਬਾਣੀ ਦੀ ਗੱਲ ਕਰੀਏ (Baba Vanga Predictions 2023)ਤਾਂ ਇਹ ਸਾਲ ਸਾਡੀ ਧਰਤੀ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਸਾਲ ਹੋਣ ਵਾਲੀ ਵੱਡੀ ਖਗੋਲੀ ਘਟਨਾ ਧਰਤੀ ਦੇ ਚੱਕਰ ਨੂੰ ਬਦਲ ਦੇਵੇਗੀ। ਧਰਤੀ ਦੀ ਗਤੀ ਵਿੱਚ ਇਹ ਤਬਦੀਲੀ ਭਿਆਨਕ ਪ੍ਰਭਾਵ ਪਾ ਸਕਦੀ ਹੈ। ਜੇਕਰ ਧਰਤੀ ਦੇ ਚੱਕਰ ਵਿੱਚ ਕੋਈ ਤਬਦੀਲੀ ਹੁੰਦੀ ਹੈ ਤਾਂ ਇਸ ਦੇ ਨਤੀਜੇ ਤਬਾਹੀ ਵਰਗੇ ਹੋ ਸਕਦੇ ਹਨ।

ਇਹ ਵੀ ਪੜ੍ਹੋ: New Rules in January 2023: ਅੱਜ ਤੋਂ ਬਦਲਣਗੇ ਇਹ ਨਿਯਮ, ਲੋਕਾਂ ਦੀ ਜੇਬ 'ਤੇ ਪਵੇਗਾ ਸਿੱਧਾ ਅਸਰ, ਜਾਣੋ RULES

ਇੰਨਾ ਹੀ ਨਹੀਂ ਜੇਕਰ ਬਾਬਾ ਵਾਂਗਾ ਦੀ ਭਵਿੱਖਬਾਣੀ (Baba Vanga Predictions 2023 )ਸੱਚ ਸਾਬਤ ਹੁੰਦੀ ਹੈ ਤਾਂ ਉਹ ਵਿਅਕਤੀ 2028 ਵਿੱਚ ਸ਼ੁੱਕਰ ਗ੍ਰਹਿ 'ਤੇ ਪਹੁੰਚ ਜਾਵੇਗਾ। ਬਾਬਾ ਵਾਂਗਾ ਦੀ ਭਵਿੱਖਬਾਣੀ ਹੈ ਕਿ ਪੁਲਾੜ ਯਾਤਰੀ 2028 ਵਿਚ ਸ਼ੁੱਕਰ ਗ੍ਰਹਿ 'ਤੇ ਪਹੁੰਚ ਜਾਣਗੇ। ਇਸ ਦੇ ਨਾਲ ਹੀ ਸਾਲ 2046 ਤੱਕ ਇਨਸਾਨ ਇੰਨੀ ਤਰੱਕੀ ਕਰ ਚੁੱਕਾ ਹੋਵੇਗਾ ਕਿ ਸਰੀਰ ਦੇ ਲਗਭਗ ਹਰ ਅੰਗ ਨੂੰ ਬਦਲਿਆ ਜਾ ਸਕੇਗਾ ਅਤੇ ਇਨਸਾਨ 100 ਸਾਲ ਤੋਂ ਵੱਧ ਜੀਅ ਸਕੇਗਾ।

ਜੇਕਰ ਬਾਬਾ ਵਾਂਗਾ  ਦੀ ਮੰਨੀਏ ਤਾਂ ਸੰਨ 5079 ਵਿੱਚ ਸੰਸਾਰ ਦਾ ਅੰਤ ਹੋ ਜਾਵੇਗਾ। ਇਸ ਤੋਂ ਪਹਿਲਾਂ ਅਲਕਾਇਦਾ ਵੱਲੋਂ ਬਾਬਾ ਵਾਂਗਾ ਵੱਲੋਂ ਅਮਰੀਕਾ 'ਤੇ 9/11 ਦੇ ਹਮਲੇ ਸਮੇਤ ਕਈ ਵੱਡੀਆਂ ਭਵਿੱਖਬਾਣੀਆਂ ਸੱਚ ਸਾਬਤ ਹੋ ਚੁੱਕੀਆਂ ਹਨ। ਦੱਸ ਦੇਈਏ ਕਿ ਬਾਬਾ ਵਾਂਗਾ ਦਾ ਜਨਮ 1911 ਵਿੱਚ ਬੁਲਗਾਰੀਆ ਵਿੱਚ ਹੋਇਆ ਸੀ ਅਤੇ ਉਹ 86 ਸਾਲ ਦੀ ਉਮਰ ਵਿੱਚ 1996 ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਹ ਬਚਪਨ ਤੋਂ ਹੀ ਦੇਖਣ ਤੋਂ ਅਸਮਰੱਥ ਸੀ। ਉਸ ਦੀਆਂ ਭਵਿੱਖਬਾਣੀਆਂ ਦਾ ਵੈਦਿਕ ਜੋਤਿਸ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਦੁਨੀਆ ਦੇ ਸਾਰੇ ਦੇਸ਼ਾਂ ਬਾਰੇ ਕੀਤੀਆਂ ਉਸ ਦੀਆਂ ਕਈ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਹਨ।

Trending news