Sukhbir Badal News: ਸੁਖਬੀਰ ਬਾਦਲ ਦਾ ਅੰਮ੍ਰਿਤਪਾਲ ਸਿੰਘ 'ਤੇ ਨਿਸ਼ਾਨਾ, ਕਿਹਾ ਬੰਦੀ ਸਿੰਘਾਂ ਦੀ ਨਹੀਂ ਆਪਣੀ ਰਿਹਾਈ ਲਈ ਲੜ ਰਿਹੈ ਚੋਣ
Advertisement
Article Detail0/zeephh/zeephh2249352

Sukhbir Badal News: ਸੁਖਬੀਰ ਬਾਦਲ ਦਾ ਅੰਮ੍ਰਿਤਪਾਲ ਸਿੰਘ 'ਤੇ ਨਿਸ਼ਾਨਾ, ਕਿਹਾ ਬੰਦੀ ਸਿੰਘਾਂ ਦੀ ਨਹੀਂ ਆਪਣੀ ਰਿਹਾਈ ਲਈ ਲੜ ਰਿਹੈ ਚੋਣ

Sukhbir Badal News:  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਵਿੱਚ ਰੈਲੀ ਦੌਰਾਨ ਖਡੂਰ ਸਾਹਿਬ ਤੋਂ ਉਮੀਦਵਾਰ ਅੰਮ੍ਰਿਤਪਾਲ ਸਿੰਘ ਉਪਰ ਨਿਸ਼ਾਨਾ ਸਾਧਿਆ। 

Sukhbir Badal News: ਸੁਖਬੀਰ ਬਾਦਲ ਦਾ ਅੰਮ੍ਰਿਤਪਾਲ ਸਿੰਘ 'ਤੇ ਨਿਸ਼ਾਨਾ, ਕਿਹਾ ਬੰਦੀ ਸਿੰਘਾਂ ਦੀ ਨਹੀਂ ਆਪਣੀ ਰਿਹਾਈ ਲਈ ਲੜ ਰਿਹੈ ਚੋਣ

Sukhbir Badal News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਵਿੱਚ ਰੈਲੀ ਦੌਰਾਨ ਖਡੂਰ ਸਾਹਿਬ ਤੋਂ ਉਮੀਦਵਾਰ ਅੰਮ੍ਰਿਤਪਾਲ ਸਿੰਘ ਉਪਰ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਪਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਨਹੀਂ ਆਪਣੀ ਰਿਹਾਈ ਲਈ ਚੋਣ ਲੜ ਰਿਹਾ ਹੈ। 

ਪੰਥਕ ਸੀਟ ਖਡੂਰ ਸਾਹਿਬ ਸੀਟ ਉਤੇ ਚੋਣ ਅਖਾੜਾ ਕਾਫੀ ਭਖਿਆ ਹੋਇਆ ਨਜ਼ਰ ਆ ਰਿਹਾ ਹੈ ।  ਇਸ ਦੌਰਾਨ ਜਿੱਥੇ ਬੀਤੇ ਆਸਾਮ ਦੀ ਜੇਲ੍ਹ ਵਿੱਚ ਐਨਐਸਏ ਤਹਿਤ ਬੰਦ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਹੱਕ ਵਿੱਚ ਚੋਣ ਲਈ ਸੁਖਬੀਰ ਸਿੰਘ ਬਾਦਲ ਚੋਣ ਰੈਲੀਆਂ ਕਰ ਰਹੇ ਹਨ।

 ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਉਨ੍ਹਾਂ ਵੱਲੋਂ ਕਾਫੀ ਟਿੱਪਣੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ 1 ਸਾਲ ਪਹਿਲਾਂ ਜੀਨਾਂ ਪਾਉਣ ਵਾਲਾ ਲੜਕਾ ਅੰਮ੍ਰਿਤ ਛੱਕ ਕੇ ਚੋਲਾ ਪਾ ਲਵੇ ਕੀ ਉਹ ਪੰਥਕ ਹੈ ਜਾਂ ਫਿਰ 103 ਸਾਲ ਪੁਰਾਣੀ ਤੁਹਾਡੀ ਪਾਰਟੀ ਪੰਥਕ ਹੈ। ਇਹ ਲੋਕਾਂ ਲਈ ਸੋਚਣ ਦਾ ਵਿਸ਼ਾ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਨੂੰ ਛੁਡਵਾਉਣ ਦੀ ਲੜਾਈ ਲੜ ਰਿਹਾ ਹੈ ਅਤੇ ਅੱਜ ਵੀ ਅਸੀਂ ਇਸੇ ਮੁੱਦੇ ਦੇ ਉੱਤੇ ਚੋਣ ਲੜ ਰਹੇ ਹਾਂ। ਉਨ੍ਹਾਂ ਨੇ ਵੱਖ-ਵੱਖ ਬੰਦੀ ਸਿੰਘਾਂ ਦੇ ਨਾਮ ਅਤੇ ਸਜ਼ਾਵਾਂ ਦੇ ਸਾਲ ਸਾਂਝੇ ਕਰਦਿਆਂ ਕਿਹਾ ਕਿ ਅਕਾਲੀ ਦਲ ਉਹਨਾਂ ਸਮੁੱਚੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ ਜਿਨਾਂ ਵੱਲੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਗਈਆਂ ਹਨ ਪਰ ਅੱਜ ਵੀ ਉਹ ਜੇਲ੍ਹਾਂ ਦੇ ਅੰਦਰ ਬੰਦ ਹਨ।

ਕਾਬਿਲੇਗੌਰ ਹੈ ਕਿ 'ਵਾਰਿਸ ਪੰਜਾਬ ਦੇ' ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੇ ਫੈਸਲੇ ਨਾਲ ਚੋਣ ਮੈਦਾਨ 'ਚ ਉਤਰੇ ਹਨ। ਨਾਮਜ਼ਦਗੀ ਪੱਤਰ ਸ਼ੁੱਕਰਵਾਰ ਨੂੰ ਤਰਨਤਾਰਨ ਜ਼ਿਲੇ 'ਚ ਉਨ੍ਹਾਂ ਦੇ ਚਾਚੇ ਨੇ ਦਾਖਲ ਕੀਤੇ। ਅੰਮ੍ਰਿਤਪਾਲ ਸਿੰਘ ਨੇ ਵੀਰਵਾਰ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ।

ਇਹ ਵੀ ਪੜ੍ਹੋ : Barnala Bandh News: ਕਾਰੋਬਾਰੀਆਂ ਦੇ ਸੱਦੇ 'ਤੇ ਬਰਨਾਲਾ ਰਿਹੈ ਮੁਕੰਮਲ ਬੰਦ; ਧਰਨਾਕਾਰੀ ਕਿਸਾਨਾਂ ਉਤੇ ਕਾਰਵਾਈ ਲਈ ਅੜੇ

 

Trending news