Advertisement
Photo Details/zeephh/zeephh2136865
photoDetails0hindi

Anant-Radhika Pre Wedding: ਅਨੰਤ-ਰਾਧਿਕਾ ਦੀ ਪ੍ਰੀ ਵੈਡਿੰਗ 'ਚ ਪਹੁੰਚੀ ਰਿਹਾਨਾ, ਸਟਾਈਲਿਸ਼ ਲੁੱਕ ਨੇ ਸਭ ਨੂੰ ਕੀਤਾ ਹੈਰਾਨ

ਅਨੰਤ ਰਾਧਿਕਾ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨਾਂ ਵਿੱਚ ਇੱਕ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਪੌਪ ਸਨਸਨੀ ਰਿਹਾਨਾ ਜਾਮਨਗਰ ਲਈ ਰਵਾਨਾ ਹੋਈ। ਇੰਟਰਨੈਸ਼ਨਲ ਸਿੰਗਰ ਨੇ ਏਅਰਪੋਰਟ 'ਤੇ ਅਜਿਹਾ ਕੁਝ ਕੀਤਾ ਜਿਸ ਦੀ ਕਾਫੀ ਤਾਰੀਫ ਹੋ ਰਹੀ ਹੈ।  

1/6

Anant-Radhika Pre Wedding: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਪ੍ਰੀ-ਵੈਡਿੰਗ ਫੰਕਸ਼ਨ 1 ਮਾਰਚ ਤੋਂ ਸ਼ੁਰੂ ਹੋਇਆ ਸੀ। ਤਿੰਨ ਦਿਨ ਚੱਲੇ ਇਸ ਸਮਾਗਮ ਦੇ ਪਹਿਲੇ ਦਿਨ ਅੰਤਰਰਾਸ਼ਟਰੀ ਪੌਪ ਗਾਇਕਾ ਰਿਹਾਨਾ (Rihanna) ਨੇ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।

2/6

ਇੰਟਰਨੈਸ਼ਨਲ ਪੌਪ ਸਿੰਗਰ ਨੂੰ ਸਵੇਰੇ ਏਅਰਪੋਰਟ 'ਤੇ ਸਟਾਈਲਿਸ਼ ਅੰਦਾਜ਼ 'ਚ ਦੇਖਿਆ ਗਿਆ। ਇਸ ਦੌਰਾਨ ਰਿਹਾਨਾ ਬਲੂ ਸਟੋਲ ਦੇ ਨਾਲ ਗੁਲਾਬੀ ਰੰਗ ਦੀ ਡਰੈੱਸ ਪਹਿਨੀ ਨਜ਼ਰ ਆਈ। ਉਸ ਨੇ ਕਾਲੇ ਰੰਗ ਦੀ ਜੁੱਤੀ ਪਾਈ ਹੋਈ ਸੀ। 

3/6

ਦੋ ਦਿਨਾਂ ਲਈ ਭਾਰਤ ਆਈ ਰਿਹਾਨਾ ਹੁਣ ਆਪਣੇ ਦੇਸ਼ ਲਈ ਰਵਾਨਾ ਹੋ ਗਈ ਹੈ। ਕੱਲ੍ਹ, ਰਿਹਾਨਾ ਨੇ ਅਨੰਤ ਅਤੇ ਰਾਧਿਕਾ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਦੇ ਪਹਿਲੇ ਦਿਨ ਕਾਕਟੇਲ ਪਾਰਟੀ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਦਾ ਦਿੱਲ ਜਿੱਤ ਲਿਆ।

4/6

ਅਨੰਤ-ਰਾਧਿਕਾ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਵਿੱਚ ਆਪਣੇ ਪ੍ਰਦਰਸ਼ਨ ਲਈ ਰਿਹਾਨਾ ਜਾਮਨਗਰ ਆਈ ਸੀ । ਇੰਟਰਨੈਸ਼ਨਲ ਪੌਪ ਸਿੰਗਰ ਨੂੰ ਸਵੇਰੇ ਏਅਰਪੋਰਟ 'ਤੇ ਸਟਾਈਲਿਸ਼ ਅੰਦਾਜ਼ 'ਚ ਦੇਖਿਆ ਗਿਆ।

5/6

ਰਿਹਾਨਾ ਦਾ ਪੂਰਾ ਨਾਂ ਰੌਬਿਨ ਰਿਹਾਨਾ ਫੈਂਟੀ ਹੈ। ਉਸਦਾ ਜਨਮ 20 ਫਰਵਰੀ 1988 ਨੂੰ ਬਾਰਬਾਡੋਸ ਵਿੱਚ ਹੋਇਆ ਸੀ। ਉਹ ਇੱਕ ਬਾਰਬਾਡੀਅਨ ਪੌਪ ਸਟਾਰ, ਮਾਡਲ ਅਤੇ  business woman ਹੈ। 

6/6

ਰਿਹਾਨਾ ਨੇ ਅਨੰਤ-ਰਾਧਿਕਾ ਦੇ ਗ੍ਰੈਂਡ ਪ੍ਰਿਕਸ ਵੈਡਿੰਗ ਬੈਸ਼ 'ਚ ਸ਼ਾਮਲ ਹੋਣ 'ਤੇ ਖੁਸ਼ੀ ਜ਼ਾਹਰ ਕੀਤੀ। ਉਸਨੇ ਕਿਹਾ, "ਸ਼ੋਅ ਸਭ ਤੋਂ ਵਧੀਆ ਸੀ। ਮੈਂ ਅੱਠ ਸਾਲਾਂ ਵਿੱਚ ਕੋਈ ਰਿਅਲ ਸ਼ੋਅ ਨਹੀਂ ਕੀਤਾ ਹੈ। ਮੈਂ ਹੋਰ ਸ਼ੋਅ ਲਈ ਜਲਦੀ ਹੀ ਭਾਰਤ ਆਉਣਾ ਚਾਹੁੰਦੀ ਹਾਂ।"