Education News: ਅਪ੍ਰੈਲ 'ਚ ਹੋਵੇਗੀ ਪੰਜਾਬੀ ਦੀ ਵਾਧੂ ਪ੍ਰੀਖਿਆ, PSEB ਨੇ ਜਾਰੀ ਕੀਤਾ ਸ਼ਡਿਊਲ
Advertisement
Article Detail0/zeephh/zeephh2180451

Education News: ਅਪ੍ਰੈਲ 'ਚ ਹੋਵੇਗੀ ਪੰਜਾਬੀ ਦੀ ਵਾਧੂ ਪ੍ਰੀਖਿਆ, PSEB ਨੇ ਜਾਰੀ ਕੀਤਾ ਸ਼ਡਿਊਲ

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਐਡੀਸ਼ਨਲ ਪੰਜਾਬੀ ਦੀ ਪ੍ਰੀਖਿਆ ਦਾ ਸਮਾਂ-ਸਾਰਣੀ ਘੋਸ਼ਿਤ ਕਰ ਦਿੱਤੀ ਹੈ। ਪ੍ਰੀਖਿਆ 29 ਅਤੇ 30 ਅਪ੍ਰੈਲ ਨੂੰ ਹੋਵੇਗੀ। ਜਦਕਿ ਪ੍ਰੀਖਿਆ ਲਈ ਦਾਖਲਾ ਫਾਰਮ 1 ਅਪ੍ਰੈਲ ਤੋਂ ਭਰੇ ਜਾਣਗੇ। ਪ੍ਰੀਖਿਆ ਲਈ ਫਾਰਮ 18 ਅਪ੍ਰੈਲ ਤੱਕ ਭਰੇ ਜਾਣਗੇ। ਇਸ ਦੇ ਨਾਲ

Education News: ਅਪ੍ਰੈਲ 'ਚ ਹੋਵੇਗੀ ਪੰਜਾਬੀ ਦੀ ਵਾਧੂ ਪ੍ਰੀਖਿਆ, PSEB ਨੇ ਜਾਰੀ ਕੀਤਾ ਸ਼ਡਿਊਲ

Punjab School Education Board Additional Punjabi Exam Updates:ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਐਡੀਸ਼ਨਲ ਪੰਜਾਬੀ ਦੀ ਪ੍ਰੀਖਿਆ ਦਾ ਸਮਾਂ-ਸਾਰਣੀ ਘੋਸ਼ਿਤ ਕਰ ਦਿੱਤੀ ਹੈ। ਪ੍ਰੀਖਿਆ 29 ਅਤੇ 30 ਅਪ੍ਰੈਲ ਨੂੰ ਹੋਵੇਗੀ। ਜਦਕਿ ਪ੍ਰੀਖਿਆ ਲਈ ਦਾਖਲਾ ਫਾਰਮ 1 ਅਪ੍ਰੈਲ ਤੋਂ ਭਰੇ ਜਾਣਗੇ। ਪ੍ਰੀਖਿਆ ਲਈ ਫਾਰਮ 18 ਅਪ੍ਰੈਲ ਤੱਕ ਭਰੇ ਜਾਣਗੇ।

ਇਸ ਦੇ ਨਾਲ ਹੀ ਪ੍ਰੀਖਿਆ ਲਈ ਰੋਲ ਨੰਬਰ 24 ਅਪ੍ਰੈਲ ਨੂੰ ਆਨਲਾਈਨ ਜਾਰੀ ਕੀਤੇ ਜਾਣਗੇ। ਪੀਐਸਈਬੀ ਨੇ ਲੋਕਾਂ ਨੂੰ ਸਮੇਂ ਸਿਰ ਦਾਖਲਾ ਫਾਰਮ ਭਰਨ ਦੀ ਅਪੀਲ ਕੀਤੀ ਹੈ, ਤਾਂ ਜੋ ਬਾਅਦ ਵਿੱਚ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ:  Punjab Weather Update: ਪੰਜਾਬ ਤੇ ਚੰਡੀਗੜ੍ਹ 'ਚ ਬਦਲਿਆ ਮੌਸਮ ਦਾ ਮਿਜਾਜ, ਲਗਾਤਾਰ ਸਵੇਰ ਤੋਂ ਹੋ ਰਹੀ ਹੈ ਬਾਰਿਸ਼

 ਫਾਰਮ ਭਰਦੇ ਸਮੇਂ ਇਹ ਦਸਤਾਵੇਜ਼ ਲੱਗਣਗੇ

ਪ੍ਰੀਖਿਆ ਫਾਰਮ ਜਮ੍ਹਾਂ ਕਰਦੇ ਸਮੇਂ, ਉਮੀਦਵਾਰਾਂ ਨੂੰ 10ਵੀਂ ਜਮਾਤ ਪਾਸ ਦੇ ਅਸਲ ਸਰਟੀਫਿਕੇਟ, ਫੋਟੋ ਪਛਾਣ ਪੱਤਰ ਅਤੇ 2 ਤਸਦੀਕਸ਼ੁਦਾ ਫੋਟੋ ਕਾਪੀਆਂ ਨਾਲ ਬੋਰਡ ਹੈੱਡਕੁਆਰਟਰ ਆਉਣਾ ਹੋਵੇਗਾ। ਬਿਨੈ-ਪੱਤਰ ਦੀ ਪ੍ਰਕਿਰਿਆ ਨਿਰਧਾਰਤ ਮਿਤੀ ਤੱਕ ਪੂਰੀ ਕਰਨੀ ਪਵੇਗੀ, ਨਹੀਂ ਤਾਂ ਬੋਰਡ ਦੁਆਰਾ ਰੋਲ ਨੰਬਰ ਬਾਅਦ ਵਿੱਚ ਜਾਰੀ ਨਹੀਂ ਕੀਤੇ ਜਾਣਗੇ। ਇਸ ਦੇ ਨਾਲ ਹੀ ਪ੍ਰੀਖਿਆ ਨਾਲ ਸਬੰਧਤ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਮਤਿਹਾਨ ਹਰ 3 ਮਹੀਨਿਆਂ ਬਾਅਦ ਹੁੰਦਾ ਹੈ

ਸੂਬੇ  ਵਿੱਚ ਪੰਜਾਬ ਰਾਜ ਭਾਸ਼ਾ ਐਕਟ ਲਾਗੂ ਹੈ। ਅਜਿਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਨੌਕਰੀ ਹਾਸਲ ਕਰਨ ਲਈ 10ਵੀਂ ਜਮਾਤ ਤੱਕ ਪੰਜਾਬੀ ਪੜ੍ਹਨਾ ਲਾਜ਼ਮੀ ਹੈ। ਅਜਿਹੀ ਸਥਿਤੀ ਵਿੱਚ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਬਿਨੈਕਾਰ ਵੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਯੋਗ ਸਨ। ਇਸ ਦੇ ਲਈ ਪੀਐਸਈਬੀ ਵੱਲੋਂ ਹਰ ਤਿੰਨ ਮਹੀਨੇ ਬਾਅਦ ਇਹ ਪ੍ਰੀਖਿਆ ਕਰਵਾਈ ਜਾਂਦੀ ਹੈ।

Trending news