Jalandhar News: ਅਖਨੂਰ ਸਰਹੱਦ 'ਤੇ ਤਾਇਨਾਤ ਜਲੰਧਰ ਦੇ ਮੇਜਰ ਨੇ ਕੀਤੀ ਖ਼ੁਦਕੁਸ਼ੀ
Advertisement
Article Detail0/zeephh/zeephh2252418

Jalandhar News: ਅਖਨੂਰ ਸਰਹੱਦ 'ਤੇ ਤਾਇਨਾਤ ਜਲੰਧਰ ਦੇ ਮੇਜਰ ਨੇ ਕੀਤੀ ਖ਼ੁਦਕੁਸ਼ੀ

Jalandhar News:   ਜੰਮੂ-ਕਸ਼ਮੀਰ ਦੇ ਅਖਨੂਰ ਸਰਹੱਦ 'ਤੇ ਤਾਇਨਾਤ ਫੌਜ ਦੇ ਮੇਜਰ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Jalandhar News: ਅਖਨੂਰ ਸਰਹੱਦ 'ਤੇ ਤਾਇਨਾਤ ਜਲੰਧਰ ਦੇ ਮੇਜਰ ਨੇ ਕੀਤੀ ਖ਼ੁਦਕੁਸ਼ੀ

Jalandhar News:  ਜੰਮੂ-ਕਸ਼ਮੀਰ ਦੇ ਅਖਨੂਰ ਸਰਹੱਦ 'ਤੇ ਤਾਇਨਾਤ ਫੌਜ ਦੇ ਮੇਜਰ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੇਜਰ ਮੁਬਾਰਕ ਸਿੰਘ ਪੱਡਾ ਜਲੰਧਰ,ਪੰਜਾਬ ਦੇ ਵਸਨੀਕ ਸਨ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਅੱਜ ਸਵੇਰੇ ਉਨ੍ਹਾਂ ਦੇ ਗ੍ਰਹਿ ਵਿਖੇ ਲਿਆਂਦੀ ਗਈ। ਮੇਜਰ ਵੱਲੋਂ ਖੁਦਕੁਸ਼ੀ ਕਰਨ ਦੀ ਖਬਰ ਮਿਲਣ ਉਤੇ ਪਰਿਵਾਰ ਸਦਮੇ ਵਿੱਚ ਚਲਾ ਗਿਆ। ਇਕਦਮ ਸਭ ਕੁਝ ਵਾਪਰ ਗਿਆ ਕਿ ਪਰਿਵਾਰ ਵਾਲੇ ਇਸ ਉਤੇ ਭਰੋਸਾ ਨਹੀਂ ਕਰ ਰਹੇ ਸਨ।

ਪਰਿਵਾਰਕ ਮੈਂਬਰਾਂ ਸਮੇਤ ਇਲਾਕੇ ਦੇ ਲੋਕਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਅਤੇ ਮੇਜਰ ਦੀ ਮ੍ਰਿਤਕ ਦੇਹ ਨੂੰ ਤਿਰੰਗੇ ਝੰਡੇ ਨਾਲ ਸ਼ਮਸ਼ਾਨਘਾਟ ਵਿਖੇ ਲਿਆ ਕੇ ਅੰਤਿਮ ਸਸਕਾਰ ਕੀਤਾ ਗਿਆ। ਫੌਜ ਦੇ ਮੇਜਰ ਰਮਿਤ ਸਿੰਘ ਨੇ ਦੱਸਿਆ ਕਿ ਮੇਜਰ ਮੁਬਾਰਕ ਸਿੰਘ ਉਨ੍ਹਾਂ ਦੇ ਨਾਲ ਤਾਇਨਾਤ ਸਨ ਅਤੇ ਦੋਵਾਂ ਨੇ ਇਕੱਠੇ ਟਰੇਨਿੰਗ ਲਈ ਸੀ ਅਤੇ ਦੋਵੇਂ ਇਕੱਠੇ ਪਾਸ ਆਊਟ ਹੋ ਗਏ ਸਨ।

ਇਸ ਤੋਂ ਬਾਅਦ ਮੇਜਰ ਮੁਬਾਰਕ ਸਿੰਘ ਪੱਡਾ ਨੂੰ ਪਹਿਲਾਂ ਉੱਤਰਾਖੰਡ, ਫਿਰ ਪੱਛਮੀ ਬੰਗਾਲ 'ਚ ਤਾਇਨਾਤ ਕੀਤਾ ਗਿਆ ਸੀ। ਮੇਜਰ ਰਮਿਤ ਸਿੰਘ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਨੂੰ ਕਾਰਨ ਨਹੀਂ ਪਤਾ ਪਰ ਮੁਬਾਰਕ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ। ਖੁਦਕੁਸ਼ੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਥੋਂ ਜੋ ਵੀ ਰਿਪੋਰਟ ਆਵੇਗੀ ਅੱਗੇ ਜਾਣਕਾਰੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਇਸ ਸਮੇਂ ਸਾਡੇ ਕੋਲ ਸਿਰਫ ਇਹੀ ਜਾਣਕਾਰੀ ਹੈ ਕਿ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ। ਮੇਜਰ ਮੁਬਾਰਕ ਸਿੰਘ ਵਿਆਹਿਆ ਹੋਇਆ ਸੀ ਅਤੇ ਉਨ੍ਹਾਂ ਦੇ ਕੋਈ ਬੱਚੇ ਨਹੀਂ ਸੀ। ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਉਸ ਦੀ ਸਮੱਸਿਆ ਕੀ ਹੈ ਅਤੇ ਨਾ ਹੀ ਉਸ ਨੇ ਕਿਸੇ ਸਮੱਸਿਆ ਬਾਰੇ ਕਦੇ ਜ਼ਿਕਰ ਕੀਤਾ ਸੀ। ਹੁਣ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਕਿ ਉਸ ਨੂੰ ਕੋਈ ਮਾਨਸਿਕ ਸਮੱਸਿਆ ਸੀ ਜਾਂ ਕੋਈ ਹੋਰ। ਉਹ ਆਪਣੇ ਪਿੱਛੇ ਮਾਤਾ-ਪਿਤਾ, ਇੱਕ ਭਰਾ ਅਤੇ ਪਤਨੀ ਛੱਡ ਗਿਆ ਹੈ।

ਇਹ ਵੀ ਪੜ੍ਹੋ : Ludhiana News: ਲੁਧਿਆਣਾ ਲਈ ਰਵਨੀਤ ਬਿੱਟੂ ਦਾ ਵਿਜ਼ਨ ਡਾਕੂਮੈਂਟ ਪੇਸ਼, ਏਮਜ਼ ਅਤੇ ਮੈਟਰੋ ਚੱਲੇਗੀ ਜਲਦ- ਬਿੱਟੂ

Trending news