Flash Flood in Sukhna Lake News: ਸੁਖਨਾ ਹੋਈ ਓਵਰ ਫਲੋਅ, ਪਹਿਲੀ ਵਾਰ ਪਾਣੀ ਸੈਲਾਨੀਆਂ ਦੇ ਪੈਦਲ ਚੱਲਣ ਵਾਲੇ ਪਲੇਟਫਾਰਮ 'ਤੇ ਪੁੱਜਾ
Advertisement
Article Detail0/zeephh/zeephh1772147

Flash Flood in Sukhna Lake News: ਸੁਖਨਾ ਹੋਈ ਓਵਰ ਫਲੋਅ, ਪਹਿਲੀ ਵਾਰ ਪਾਣੀ ਸੈਲਾਨੀਆਂ ਦੇ ਪੈਦਲ ਚੱਲਣ ਵਾਲੇ ਪਲੇਟਫਾਰਮ 'ਤੇ ਪੁੱਜਾ

Flash Flood in Sukhna Lake News: ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਕਾਰਨ ਸੁਖਨਾ ਝੀਲ ਓਵਰਫਲੋਅ ਹੋ ਗਈ ਹੈ। ਇਹ ਪਹਿਲੀ ਵਾਰ ਹੋਇਆ ਜਦੋਂ ਪਾਣੀ ਉਛਲ ਕੇ ਸੈਲਾਨੀਆਂ ਦੇ ਘੁੰਮਣ ਵਾਲੀ ਜਗ੍ਹਾ ਉਪਰ ਆ ਗਿਆ ਹੋਵੇ।

Flash Flood in Sukhna Lake News: ਸੁਖਨਾ ਹੋਈ ਓਵਰ ਫਲੋਅ, ਪਹਿਲੀ ਵਾਰ ਪਾਣੀ ਸੈਲਾਨੀਆਂ ਦੇ ਪੈਦਲ ਚੱਲਣ ਵਾਲੇ ਪਲੇਟਫਾਰਮ 'ਤੇ ਪੁੱਜਾ

Flash Flood in Sukhna Lake News: ਸ਼ਨਿੱਚਵਾਰ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਚੰਡੀਗੜ੍ਹ ਜਲਥਲ ਹੋ ਗਿਆ ਹੈ।  ਪਿਛਲੇ 24 ਘੰਟਿਆਂ ਦੌਰਾਨ ਹੋਈ 322 ਮਿਲੀਮੀਟਰ ਬਾਰਿਸ਼ ਕਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਸ਼ਹਿਰ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਸੁਖਨਾ ਝੀਲ ਵੀ ਓਵਰ ਫਲੋਅ ਹੋ ਗਈ ਹੈ।

ਚੰਡੀਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਜਦੋਂ ਸੁਖਨਾ ਝੀਲ ਦਾ ਪਾਣੀ ਓਵਰ ਫਲੋਅ ਹੋ ਕੇ ਪੈਦਲ ਚੱਲਣ ਵਾਲੇ ਪਲੇਟਫਾਰਮ ਤੱਕ ਪਹੁੰਚ ਗਿਆ ਹੋਵੇ। ਤਸਵੀਰਾਂ ਵਿੱਚ ਤੁਸੀ ਵੇਖ ਸਕਦੇ ਹੋ ਸੁਖਨਾ ਦਾ ਪਾਣੀ ਓਵਰ ਫਲੋਅ ਹੋ ਕੇ ਸੈਲਾਨੀਆਂ ਦੀ ਘੁੰਮਣ ਵਾਲੀ ਜਗ੍ਹਾ ਉਪਰ ਪੁੱਜ ਗਿਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।

ਖ਼ਤਰੇ ਦੇ ਨਿਸ਼ਾਨ ਉਤੇ ਵਗ ਰਹੀ ਸੁਖਨਾ ਝੀਲ ਦੇ ਤਿੰਨ 'ਚੋਂ ਦੋ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਸੁਖਨਾ ਝੀਲ ਦੇ ਪ੍ਰਬੰਧਨ ਵੱਲੋਂ ਤਿੰਨੋਂ ਵਿੱਚੋਂ 2 ਫਲੱਡ ਗੇਟ ਖੋਲ੍ਹ ਦਿੱਤੇ ਗਏ। ਪਹਿਲਾਂ ਗੇਟ ਕਰੀਬ 5.30 ਅਤੇ ਦੂਜਾ ਗੇਟ 6:15 ਵਜੇ ਖੋਲ੍ਹਿਆ ਗਿਆ ਹੈ। ਚੰਡੀਗੜ੍ਹ ਸਥਿਤ ਸੁਖਨਾ ਝੀਲ ਦਾ ਪਾਣੀ ਓਵਰ ਫਲੋਅ ਹੋ ਗਿਆ ਹੈ। ਝੀਲ ਦਾ ਪਾਣੀ ਕਲੱਬ ਤੱਕ ਪਹੁੰਚ ਗਿਆ ਹੈ।

ਚੰਡੀਗੜ੍ਹ ਦੇ ਲੋਕਾਂ ਨੂੰ ਪਹਿਲੀ ਵਾਰ ਅਜਿਹਾ ਤੇਜ਼ ਮੀਂਹ ਦੇਖਣ ਨੂੰ ਮਿਲਿਆ। ਚੰਡੀਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ 24 ਘੰਟਿਆਂ ਵਿੱਚ 322.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਸ਼ਨਿੱਚਰਵਾਰ ਸਵੇਰੇ 8:30 ਵਜੇ ਤੋਂ ਐਤਵਾਰ ਸਵੇਰੇ 8:30 ਵਜੇ ਤੱਕ 322.2 ਮਿਲੀਮੀਟਰ ਮੀਂਹ ਪਿਆ ਹੈ। ਚੰਡੀਗੜ੍ਹ ਵਿੱਚ 24 ਘੰਟਿਆਂ ਵਿੱਚ ਇੰਨੀ ਬਾਰਿਸ਼ ਪਹਿਲਾਂ ਕਦੇ ਨਹੀਂ ਹੋਈ।

ਇਹ ਵੀ ਪੜ੍ਹੋ : Chandigarh Weather Update: ਚੰਡੀਗੜ੍ਹ ਵਿੱਚ ਰਿਕਾਰਡ ਤੋੜ ਬਾਰਿਸ਼; ਪਾਣੀ ਵਿੱਚ ਡੁੱਬੇ ਕਈ ਇਲਾਕੇ

ਚੰਡੀਗੜ੍ਹ ਪੁਲਿਸ ਨੇ ਇਸ ਸਬੰਧੀ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਨਗਰ ਨਿਗਮ ਦੇ ਕਰਮਚਾਰੀ ਵੀ ਸੇਮ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਲੱਗੇ ਹੋਏ ਹਨ। ਮੀਂਹ ਕਾਰਨ ਤਾਪਮਾਨ ਵੀ ਹੇਠਾਂ ਆ ਗਿਆ ਹੈ। ਤਾਪਮਾਨ ਆਮ ਨਾਲੋਂ 8 ਡਿਗਰੀ ਸੈਲਸੀਅਸ ਘੱਟ ਕੇ 23 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਪਾਣੀ ਭਰਨ ਕਾਰਨ ਪ੍ਰਸ਼ਾਸਨ ਕਈ ਸੜਕਾਂ ਬੰਦ ਹੋ ਗਈਆਂ ਹਨ। ਇਸ ਕਾਰਨ ਆਵਾਜਾਈ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ। 

ਇਹ ਵੀ ਪੜ੍ਹੋ : Chandigarh Weather Rain Today: 5-5 ਫੁੱਟ ਪਾਣੀ ਵਿੱਚ ਡੁੱਬੀਆਂ ਗੱਡੀਆਂ, ਵੀਡੀਓ ਰਾਹੀਂ ਵੇਖੋ ਚੰਡੀਗੜ੍ਹ ਦਾ ਹਾਲ

Trending news