Sangrur News: ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਢੀਂਡਸਾ ਪਰਿਵਾਰ ਹੋਇਆ ਨਾਰਾਜ਼, ਪਾਰਟੀ ਆਗੂਆਂ ਨਾਲ ਕਰ ਰਹੇ ਮੀਟਿੰਗ
Advertisement
Article Detail0/zeephh/zeephh2207965

Sangrur News: ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਢੀਂਡਸਾ ਪਰਿਵਾਰ ਹੋਇਆ ਨਾਰਾਜ਼, ਪਾਰਟੀ ਆਗੂਆਂ ਨਾਲ ਕਰ ਰਹੇ ਮੀਟਿੰਗ

Sangrur Constituency Lok Sabha Election 2024: ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਤੋਂ ਬਾਅਦ ਢੀਂਡਸਾ ਪਰਿਵਾਰ ਲਗਾਤਾਰ ਸੰਗਰੂਰ ਸੀਟ ਤੋਂ ਉਮੀਦਵਾਰੀ ਲਈ ਦਾਅਵਾ ਠੋਕ ਰਿਹਾ ਸੀ। ਪਰ ਪਾਰਟੀ ਨੇ ਇੱਥੋਂ ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ ਨੂੰ ਟਿਕਟ ਦੇ ਦਿੱਤੀ ਹੈ। 

Sangrur News: ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਢੀਂਡਸਾ ਪਰਿਵਾਰ ਹੋਇਆ ਨਾਰਾਜ਼, ਪਾਰਟੀ ਆਗੂਆਂ ਨਾਲ ਕਰ ਰਹੇ ਮੀਟਿੰਗ

Sangrur Newsਸੰਗਰੂਰ ਲੋਕ ਸਭਾ ਚੋਣਾਂ ਵਿੱਚ ਇਕਬਾਲ ਸਿੰਘ ਝੂੰਦਾਂ ਨੂੰ ਚੋਣ ਮੈਦਾਨ ਵਿੱਚ ਉਤਾਰੇ ਜਾਣ ਤੋਂ ਬਾਅਦ ਢੀਂਡਸਾ ਪਰਿਵਾਰ ਨਾਰਾਜ਼ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਤੋਂ ਬਾਅਦ ਢੀਂਡਸਾ ਪਰਿਵਾਰ ਲਗਾਤਾਰ ਸੰਗਰੂਰ ਸੀਟ ਤੋਂ ਉਮੀਦਵਾਰੀ ਲਈ ਦਾਅਵਾ ਠੋਕ ਰਿਹਾ ਸੀ। ਪਰ ਪਾਰਟੀ ਨੇ ਇੱਥੋਂ ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ ਨੂੰ ਟਿਕਟ ਦੇ ਦਿੱਤੀ ਹੈ। ਜਿਸ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਆਗੂਆਂ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਬੁਲਾਈ ਹੈ। ਜਿਸ ਵਿੱਚ ਉਹ ਆਪਣੀ ਪਾਰਟੀ ਦੇ ਆਗੂ ਨਾਲ ਅਗਲੀ ਰਣਨੀਤੀ ਤਿਆਰ ਕਰ ਰਹੇ ਹਨ। 

Trending news