PSEB Class 12 english paper leak 2023: ਪੰਜਾਬ ਬੋਰਡ ਵੱਲੋਂ ਅੱਜ ਹੋਣ ਵਾਲੀ 12ਵੀਂ ਸ਼੍ਰੇਣੀ ਦੀ ਅੰਗਰੇਜ਼ੀ ਲਾਜ਼ਮੀ ਦੀ ਪ੍ਰੀਖਿਆ ਕੀਤੀ ਗਈ ਮੁਲਤਵੀ
Advertisement
Article Detail0/zeephh/zeephh1584828

PSEB Class 12 english paper leak 2023: ਪੰਜਾਬ ਬੋਰਡ ਵੱਲੋਂ ਅੱਜ ਹੋਣ ਵਾਲੀ 12ਵੀਂ ਸ਼੍ਰੇਣੀ ਦੀ ਅੰਗਰੇਜ਼ੀ ਲਾਜ਼ਮੀ ਦੀ ਪ੍ਰੀਖਿਆ ਕੀਤੀ ਗਈ ਮੁਲਤਵੀ

ਦੱਸਣਯੋਗ ਹੈ ਕਿ ਪੰਜਾਬ ਬੋਰਡ ਵੱਲੋਂ ਹਾਲ ਹੀ ਵਿੱਚ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟਾਂ ਨੂੰ ਸੋਧਿਆ ਗਿਆ ਸੀ।

PSEB Class 12 english paper leak 2023: ਪੰਜਾਬ ਬੋਰਡ ਵੱਲੋਂ ਅੱਜ ਹੋਣ ਵਾਲੀ 12ਵੀਂ ਸ਼੍ਰੇਣੀ ਦੀ ਅੰਗਰੇਜ਼ੀ ਲਾਜ਼ਮੀ ਦੀ ਪ੍ਰੀਖਿਆ ਕੀਤੀ ਗਈ ਮੁਲਤਵੀ

Punjab Board PSEB Class 12 english paper leak news today: ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁਕਰਵਾਰ ਨੂੰ ਬਾਰ੍ਹਵੀਂ ਸ਼੍ਰੇਣੀ ਦੀ ਹੋਣ ਵਾਲੀ ਅੰਗਰੇਜ਼ੀ ਲਾਜ਼ਮੀ ਵਿਸ਼ੇ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। (PSEB class 12 board exam date sheet 2023)

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼ਿਕਾਇਤ ਮਿਲੀ ਸੀ ਕਿ ਪੇਪਰ ਲੀਕ ਹੋ ਗਿਆ ਹੈ ਜਿਸ ਤੋਂ ਬਾਅਦ ਅੰਗਰੇਜ਼ੀ ਲਾਜ਼ਮੀ ਵਿਸ਼ੇ ਦੀ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪੇਪਰ ਨੂੰ ਮੁਲਤਵੀ ਕਰਨ ਦਾ ਕਾਰਨ ਪੇਪਰ ਲੀਕ ਦੱਸਿਆ ਜਾ ਰਿਹਾ ਹੈ, ਹਾਲਾਂਕਿ ਹੁਣ ਤੱਕ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸ ਦਈਏ ਕਿ ਪੰਜਾਬ ਬੋਰਡ ਦੇ ਬਾਕੀ ਪੇਪਰ ਤੈਅ ਕੀਤੀਆਂ ਗਈਆਂ ਤਰੀਕਾਂ ਅਨੁਸਾਰ ਹੀ ਹੋਣਗੀਆਂ।  

ਇਸ ਸੰਬੰਧਿਤ ਜਾਣਕਾਰੀ ਦਿੰਦਿਆਂ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਿਖਿਆ ਗਿਆ ਕਿ "ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਮਿਤੀ 24.02.2023 ਨੂੰ ਬਾਰ੍ਹਵੀਂ ਸ਼੍ਰੇਣੀ ਦੀ ਹੋਣ ਵਾਲੀ ਅੰਗਰੇਜ਼ੀ ਲਾਜ਼ਮੀ ਵਿਸ਼ੇ ਦੀ ਪ੍ਰੀਖਿਆ ਨੂੰ ਪ੍ਰਸ਼ਾਸਨਿਕ ਕਾਰਨਾਂ ਕਰਕੇ ਮੁਲਤਵੀ ਕੀਤਾ ਜਾਂਦਾ ਹੈ, ਇਸ ਵਿਸ਼ੇ ਦੀ ਅਗਲੀ ਮਿਤੀ ਬਾਰੇ ਪ੍ਰੀਖਿਆਰਥੀਆਂ ਰੇ ਸਬੰਧਤ ਅਮਲੇ ਨੂੰ ਵੱਖਰੇ ਤੌਰ 'ਤੇ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ।"

ਇਹ ਵੀ ਪੜ੍ਹੋ: Punjab news: ਅਦਾਲਤ ਨੇ ਦਿੱਤੇ ਲਵਪ੍ਰੀਤ ਤੂਫਾਨ ਨੂੰ ਰਿਹਾਅ ਕਰਨ ਦੇ ਹੁਕਮ

ਦੱਸਣਯੋਗ ਹੈ ਕਿ ਪੰਜਾਬ ਬੋਰਡ ਵੱਲੋਂ ਹਾਲ ਹੀ ਵਿੱਚ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟਾਂ ਨੂੰ ਸੋਧਿਆ ਗਿਆ ਸੀ ਅਤੇ ਨਵੀਂ ਡੇਟਸ਼ੀਟ ਦੇ ਮੁਤਾਬਕ, 6 ਮਾਰਚ ਨੂੰ ਹੋਣ ਵਾਲੀ 12ਵੀਂ ਜਮਾਤ ਦੀ ਵਾਤਾਵਰਣ ਸਿੱਖਿਆ ਪ੍ਰੀਖਿਆ ਨੂੰ 21 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।

ਅਧਿਕਾਰਤ ਨੋਟਿਸ ਦੇ ਮੁਤਾਬਕ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 20 ਫਰਵਰੀ ਤੋਂ 20 ਅਪ੍ਰੈਲ ਤੱਕ ਹੋਣਗੀਆਂ ਜਦਕਿ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 24 ਮਾਰਚ ਤੋਂ 20 ਅਪ੍ਰੈਲ ਤੱਕ ਹੋਣਗੀਆਂ।  

ਇਹ ਵੀ ਪੜ੍ਹੋ: ਅਜਨਾਲਾ ਹਿੰਸਾ ਤੋਂ ਬਾਅਦ ਅਮ੍ਰਿਤਪਾਲ ਸਿੰਘ ਦਾ ਬਿਆਨ, ਕਿਹਾ "ਖਾਲਿਸਤਾਨ ਇੱਕ ਵਿਚਾਰਧਾਰਾ ਹੈ ਤੇ ਵਿਚਾਰਧਾਰਾ ਕਦੇ ਮਰਦੀ ਨਹੀਂ"

(For more news apart from Punjab Board PSEB Class 12 english paper leak today and board exams 2023, stay tuned to Zee PHH)

Trending news