Bathinda News: ਬਠਿੰਡਾ 'ਚ ਅਵਾਰਾ ਕੁੱਤਿਆਂ ਦੇ ਕਹਿਰ ਤੋਂ ਲੋਕਾਂ ਨੂੰ ਮਿਲੇਗੀ ਜਲਦ ਨਿਜਾਤ
Advertisement
Article Detail0/zeephh/zeephh2253454

Bathinda News: ਬਠਿੰਡਾ 'ਚ ਅਵਾਰਾ ਕੁੱਤਿਆਂ ਦੇ ਕਹਿਰ ਤੋਂ ਲੋਕਾਂ ਨੂੰ ਮਿਲੇਗੀ ਜਲਦ ਨਿਜਾਤ

ਬਠਿੰਡਾ ਜ਼ਿਲ੍ਹੇ ਵਿੱਚ ਅਵਾਰਾ ਕੁੱਤਿਆਂ ਕਾਰਨ ਲਗਾਤਾਰ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਬਠਿੰਡਾ ਕਾਰਪੋਰੇਸ਼ਨ ਨੂੰ ਹਦਾਇਤ ਕੀਤੀ ਕਿ ਬਠਿੰਡਾ ਵਿੱਚ ਕੁੱਤਿਆਂ ਲਈ ਡਾਗ ਸਟਾਰਲਾਈਜੇਸ਼ਨ (ਨਸਬੰਦੀ) ਸੈਂਟਰ ਬਣਾਇਆ ਜਾਵੇ ਤਾਂ ਜੋ ਲਗਾਤਾਰ ਕੁੱਤਿਆਂ ਦੇ ਕੱਟਣ ਨਾਲ ਘਟਨਾਵਾਂ ਵਧ ਰਹੀਆਂ ਹਨ। ਬਠਿੰਡਾ ਜ਼ਿਲ੍ਹੇ ਵਿੱਚ ਹਰ

Bathinda News: ਬਠਿੰਡਾ 'ਚ ਅਵਾਰਾ ਕੁੱਤਿਆਂ ਦੇ ਕਹਿਰ ਤੋਂ ਲੋਕਾਂ ਨੂੰ ਮਿਲੇਗੀ ਜਲਦ ਨਿਜਾਤ

Bathinda News (ਕੁਲਬੀਰ ਬੀਰਾ): ਬਠਿੰਡਾ ਜ਼ਿਲ੍ਹੇ ਵਿੱਚ ਅਵਾਰਾ ਕੁੱਤਿਆਂ ਕਾਰਨ ਲਗਾਤਾਰ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਬਠਿੰਡਾ ਕਾਰਪੋਰੇਸ਼ਨ ਨੂੰ ਹਦਾਇਤ ਕੀਤੀ ਕਿ ਬਠਿੰਡਾ ਵਿੱਚ ਕੁੱਤਿਆਂ ਲਈ ਡਾਗ ਸਟਾਰਲਾਈਜੇਸ਼ਨ (ਨਸਬੰਦੀ) ਸੈਂਟਰ ਬਣਾਇਆ ਜਾਵੇ ਤਾਂ ਜੋ ਲਗਾਤਾਰ ਕੁੱਤਿਆਂ ਦੇ ਕੱਟਣ ਨਾਲ ਘਟਨਾਵਾਂ ਵਧ ਰਹੀਆਂ ਹਨ।

ਬਠਿੰਡਾ ਜ਼ਿਲ੍ਹੇ ਵਿੱਚ ਹਰ ਰੋਜ਼ 10 ਤੋਂ 12 ਲੋਕ ਅਵਾਰਾ ਕੁੱਤਿਆਂ ਵੱਲੋਂ ਕੱਟੇ ਜਾਣ ਦੀਆਂ ਘਟਨਾਵਾਂ ਹੋ ਰਹੀਆਂ ਹਨ ਜੋ ਦਿਨ-ਬ-ਦਿਨ ਵਧ ਰਹੀਆਂ ਹਨ। ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਕੁੱਤਿਆਂ ਵੱਲੋਂ ਕੱਟੇ ਜਾਣ ਵਾਲੇ ਲੋਕਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਇੰਨਾ ਡਰ ਲੱਗਣ ਲੱਗ ਪਿਆ ਕਿ ਬੱਚਿਆਂ ਨੂੰ ਘਰਾਂ ਤੋਂ ਬਾਹਰ ਭੇਜਣਾ ਵੀ ਮੁਸ਼ਕਲ ਹੋ ਗਿਆ ਹੈ।

ਜਿਹੜੇ ਬੱਚੇ ਪਹਿਲਾਂ ਬਾਹਰ ਖੇਡਣ ਲਈ ਜਾਂਦੇ ਸਨ ਹੁਣ ਉਹ ਅਵਾਰਾ ਕੁੱਤਿਆਂ ਦੇ ਡਰ ਤੋਂ ਘਰਾਂ ਵਿੱਚ ਹੀ ਬੈਠੇ ਰਹਿੰਦੇ ਹਨ। ਇਕੱਲੇ ਬੱਚੇ ਹੀ ਨਹੀਂ ਬਜ਼ੁਰਗ ਤੇ ਪਸ਼ੂ ਵੀ ਇਨ੍ਹਾਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਦਾ ਕੋਈ ਸੈਂਟਰ ਬਣਾ ਕੇ ਇੱਕ ਜਗ੍ਹਾ ਉਤੇ ਰੱਖਿਆ ਜਾਵੇ ਤਾਂ ਜੋ ਲੋਕਾਂ ਦਾ ਜਾਨੀ ਨੁਕਸਾਨ ਹੋਣੋ ਬਚੇ।

ਉਧਰ ਕੁੱਤਿਆਂ ਵੱਲੋਂ ਵੱਡੇ ਜਾਣ ਦੇ ਮਾਮਲਿਆਂ ਵਿੱਚ ਲਗਾਤਾਰ ਹੋ ਰਹੇ ਇਜਾਫੇ ਤੇ ਨਗਰ ਨਿਗਮ ਅਧਿਕਾਰੀ ਸੰਦੀਪ ਕਟਾਰੀਆ ਦਾ ਕਹਿਣਾ ਹੈ ਕਿ ਨਿਗਮ ਵੱਲੋਂ ਲਗਾਤਾਰ ਅਵਾਰਾ ਕੁੱਤਿਆਂ ਦੀ ਨਸਬੰਦੀ ਸਬੰਧੀ ਸਰਵੇ ਕਰਵਾਇਆ ਜਾਂਦਾ ਹੈ। ਸਾਲ 2021-22 ਵਿੱਚ ਸਰਵੇ ਦੌਰਾਨ 8777 ਕੁੱਤਿਆਂ ਦੀ ਪਹਿਚਾਣ ਕੀਤੀ ਗਈ ਸੀ ਜਿਨ੍ਹਾਂ ਵਿੱਚੋਂ 3283 ਕੁੱਤਿਆਂ ਨਸਬੰਦੀ ਕੀਤੀ ਗਈ ਸੀ।

ਇਸੇ ਤਰ੍ਹਾਂ ਸਾਲ 2023-24 ਵਿੱਚ 6825 ਕੁੱਤਿਆਂ ਦਾ ਸਰਵੇ ਕਰਵਾਇਆ ਗਿਆ ਸੀ ਜਿਨ੍ਹਾਂ ਵਿੱਚੋਂ 5871 ਕੁੱਤਿਆਂ ਦੀ ਨਸਬੰਦੀ ਕੀਤੀ ਗਈ ਸੀ ਪਰ ਨਗਰ ਨਿਗਮ ਦੇ ਠੇਕੇਦਾਰ ਵੱਲੋਂ 21 ਫਰਵਰੀ 2024 ਨੂੰ ਨਸਬੰਦੀ ਦਾ ਕੰਮ ਇਸ ਲਈ ਰੋਕ ਦਿੱਤਾ ਕਿਉਂਕਿ ਨਵੀਂ ਬਿਲਡਿੰਗ ਦੀ ਉਸਾਰੀ ਦੇ ਮੱਦੇਨਜ਼ਰ ਐਨੀਮਲ ਵੈਲਫੇਅਰ ਬੋਰਡ ਵੱਲੋਂ ਪ੍ਰੋਜੈਕਟ ਰਿਪੋਰਟ ਨੂੰ ਅਪਰੂਵਲ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ : Faridkot Jail: ਕੇਂਦਰੀ ਜੇਲ੍ਹ ਫ਼ਰੀਦਕੋਟ 'ਚੋਂ ਇਕ ਹੋਰ ਹਵਾਲਾਤੀ ਦੀ ਰੀਲ ਵਾਲੀ ਵੀਡੀਓ ਵਾਇਰਲ

ਹੁਣ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਪ੍ਰੋਜੈਕਟ ਨੂੰ ਅਪਰੂਵਲ ਦਿੱਤੇ ਜਾਣ ਤੋਂ ਬਾਅਦ ਕੁੱਤਿਆਂ ਦੀ ਨਸਬੰਦੀ ਦਾ ਕੰਮ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਜਲਦ ਹੀ ਲੋਕਾਂ ਨੂੰ ਅਵਾਰਾ ਕੁੱਤਿਆਂ ਤੋਂ ਨਿਜਾਤ ਦਵਾਈ ਜਾਵੇਗੀ।

ਇਹ ਵੀ ਪੜ੍ਹੋ : Dhuri News: ਧੂਰੀ ਦੇ ਸ੍ਰੀ ਚੈਤੰਨਿਆ ਟੈਕਨੋ ਸਕੂਲ ਦੇ 10 ਵਿਦਿਆਰਥੀ ਨਾਸਾ ਟੂਰ ਲਈ ਰਵਾਨਾ

Trending news